ਭਵਾਨੀਗੜ੍ਹ (ਯੁਵਰਾਜ ਹਸਨ) ਕੱਲ 10 ਮਾਰਚ ਨੂੰ ਰਹਿਬਰ ਆਯੁਰਵੈਦਿਕ ਅਤੇ ਯੂਨਾਨੀ ਟਿੱਬੀ ਮੈਡੀਕਲ ਕਾਲਜ਼, ਹਸਪਤਾਲ ਅਤੇ ਖੋਜ ਕੇਂਦਰ ਭਵਾਨੀਗੜ੍ਹ ਵੱਲੋਂ ਪਿੰਡ ਮਾਝੀ ਵਿਖੇ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ।ਇਸ ਮੈਡੀਕਲ ਕੈਂਪ ਵਿੱਚ ਰਹਿਬਰ ਫਾਊਡੇਂਸਨ ਦੇ ਡਾਕਟਰਾਂ ਦੇ ਨਾਲ GNM ਅਤੇ B.U.M.S ਦੇ ਵਿਦਿਆਰਥੀਆ ਵੱਲੋਂ 90 ਮਰੀਜ਼ਾਂ ਦਾ ਫਰੀ ਚੈਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਹ ਕੈਂਪ ਪਿੰਡ ਮਾਝੀ ਦੇ ਸਰਪੰਚ ਅਤੇ ਰਹਿਬਰ ਫਾਊਡੇਂਸਨ ਦੇ ਐਸਟ ਮੈਨੇਜਰ ਸ੍ਰੀ ਨਛੱਤਰ ਸਿੰਘ ਦੀ ਸਹਾਇਤਾ ਨਾਲ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਰਹਿਬਰ ਫਾਉਂਡੇਸ਼ਨ ਦੇ ਡਾ. ਨਰੇਸ਼ ਚੰਦਰ, ਡਾ. ਸੁਜੈਨ ਸਿਰਕਾਰ ਅਤੇ ਡਾ. ਸੁਮਿਤ ਰਾਏ ਵੱਲੋਂ ਰਹਿਬਰ ਹਸਪਤਾਲ ਬਾਰੇ ਅਤੇ ਰਹਿਬਰ ਫਾਉਂਡੇਸ਼ਨ ਵਿੱਚ ਅਧੀਨ ਚੱਲ ਰਹੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ।ਪਿੰਡ ਮਾਝੀ ਦੇ ਸਰਪੰਚ ਅਤੇ ਪਿੰਡ ਦੇ ਮੈਂਬਰਾਂ ਵੱਲੋਂ ਰਹਿਬਰ ਫਾਊਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਦੀ ਖੂਬ ਪ੍ਰਸੰਸਾ ਕੀਤੀ ਅਤੇ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਨੇਕ ਕੰਮਾਂ ਲਈ ਸਹਿਯੋਗ ਲਈ ਆਸਵਾਸਨ ਦਿੱਤਾ ਜਿਸ ਦੀ ਸੱਭ ਵੱਲੋਂ ਪ੍ਰਸੰਸਾ ਕੀਤੀ ਗਈ।