ਸੇਵੀਅਰ ਅੇਜੁਕੇਸ਼ਨ ਅਬਰੋਡ ਦਾ ਓੁਧਘਾਟਨ ਹੋਇਆ
ਇਲਾਕੇ ਦੀਆਂ ਓੁਘੀਆਂ ਸ਼ਖਸੀਅਤਾ ਕੀਤੀ ਸ਼ਿਰਕਤ

ਭਵਾਨੀਗੜ (ਯੁਵਰਾਜ ਹਸਨ) ਬਿਤੇ ਦਿਨੀ ਅਨਾਜ ਮੰਡੀ ਭਵਾਨੀਗੜ ਵਿਖੇ ਸੇਵੀਅਰ ਅੇਜੁਕੇਸ਼ਨ ਅਬਰੋਡ ਆਇਲੈਟਸ ਸੈਟਰ ਦਾ ਓੁਧਘਾਟਨ ਕੀਤਾ ਗਿਆ । ਇਸ ਮੋਕੇ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਅਤੇ ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਪਰਗਟ ਸਿੰਘ ਢਿਲੋ ਦੇ ਨਾਲ ਸੇਵੀਅਰ ਦੇ ਪ੍ਰਮੁੱਖ ਮਿਤੇਸ਼ ਮਲਹੋਤਰਾ ਵਲੋ ਸਾਝੇ ਤੋਰ ਤੇ ਰੀਬਨ ਕੱਟਕੇ ਕੀਤਾ ਗਿਆ। ਇਸ ਮੋਕੇ ਇਲਾਕਾ ਭਵਾਨੀਗੜ ਦੇ ਵੱਖ ਵੱਖ ਸਿਆਸੀ.ਧਾਰਮਿਕ ਅਤੇ ਸਮਾਜਿਕ ਆਗੂਆ ਵੀ ਸਿਰਕਤ ਕੀਤੀ । ਓੁਚੇਚੇ ਤੋਰ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਵਲੋ ਵੀ ਪਰਿਵਾਰ ਨੂੰ ਮੁਬਾਰਕਾ ਦਿੱਤੀਆ । ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕ ਕਰਨ ਬਾਸਲ ਨੇ ਦੱਸਿਆ ਕਿ ਇਥੇ ਆਇਲੈਟਸ.ਪੀਟੀਈ ਦੀ ਚੰਗੀ ਤਿਆਰੀ ਕਰਵਾਓੁਣ ਦਾ ਪੂਰਾ ਪ੍ਰਬੰਧ ਰਹੇਗਾ ਅਤੇ ਕਨੇਡਾ.ਆਸ਼ਟਰੇਲੀਆ ਯੂਕੇ ਆਦਿ ਦੇ ਸਟੱਡੀ ਵੀਜੇ ਲਗਾਏ ਜਾਣਗੇ ਓੁਹਨਾ ਦੱਸਿਆ ਕਿ ਇਸ ਤੋ ਪਹਿਲਾ ਸੇਵੀਅਰ ਅੇਜੁਕੇਸ਼ਨ ਵਲੋ ਪੰਜ ਹਜਾਰ ਤੋ ਓੁਪਰ ਵਿਦਿਆਰਥੀਆ ਦੇ ਵੀਜੇ ਲਵਾਏ ਜਾ ਚੁੱਕੇ ਹਨ ਅਤੇ ਸੇਵੀਅਰ ਅੇਜੁਕੇਸਨ ਦੇ ਸੂਬੇ ਅੰਦਰ ਅਠਾਰਾਂ ਬਰਾਚਾਂ ਮੋਜੂਦ ਹਨ । ਇਸ ਮੋਕੇ ਸੇਵੀਅਰ ਅੇਜੁਕੇਸ਼ਨ ਸੈਟਰ ਦੇ ਪ੍ਰਬੰਧਕ ਪਵਨ ਗਰਗ ਅਤੇ ਪਾਰੂਸ਼ ਗਰਗ ਵਲੋ ਆਏ ਮਹਿਮਾਨਾ ਦਾ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ ਅਤੇ ਸਮੂਹ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ ਗਿਆ। ਇਸ ਮੋਕੇ ਓੁਹਨਾ ਆਈਲੈਟਸ ਅਤੇ ਪੀਟੀਈ ਕਰਨ ਦੇ ਚਾਹਵਾਨ ਨੋਜਵਾਨਾ ਨੂੰ ਸੱਦਾ ਦਿੱਤਾ ਤੇ ਕਿਹਾ ਕਿ ਪਹਿਲੇ ਬੈਚ ਵਾਲੇ ਨੋਜਵਾਨਾ ਦੀ ਸਟੱਡੀ ਸੁਰੂ ਹੋ ਚੁੱਕੀ ਹੈ ਤੇ ਇਲਾਕਾ ਭਵਾਨੀਗੜ ਦੇ ਵਿਦਿਆਰਥੀਆ ਨੂੰ ਵਿਸੇਸ ਰਿਆਇਤਾਂ ਵੀ ਦਿੱਤੀਆ ਜਾ ਰਹੀਆ ਹਨ।