ਭਵਾਨੀਗੜ੍ਹ, 26 ਮਾਰਚ (ਯੁਵਰਾਜ ਹਸਨ):- ਗਊਸ਼ਾਲਾ ਪ੍ਰਬੰਧਕ ਕਮੇਟੀ ਭਵਾਨੀਗੜ ਵੱਲੋਂ ਸਰਬਤ ਦੇ ਭਲੇ ਲਈ ਰਾਮਪੁਰਾ ਰੋਡ ਗਊਸ਼ਾਲਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ ਨੇ ਸ਼ਹਿਯੋਗ ਲਈ ਸਮੂਹ ਨਗਰ ਨਿਵਾਸੀਆ ਦਾ ਧੰਨਵਾਦ ਕੀਤਾ ਵਿਸੇਸ ਗੱਲਬਾਤ ਕਰਦਿਆ ਗਿੰਨੀ ਕੱਦ ਨੇ ਦੱਸਿਆ ਕਿ ਪਹਿਲੀ ਵਾਰ ਓੁਹਨਾ ਗੁਰੂ ਸਾਹਿਬ ਦਾ ਓੁਟ ਆਸਰਾ ਲੈਣ ਲਈ ਚੋਵੀ ਮਾਰਚ ਦਿਨ ਸੁਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਏ ਅਤੇ ਛੱਬੀ ਮਾਰਚ ਦਿਨ ਅੇਤਵਾਰ ਨੂੰ ਪਾਠਾ ਦੇ ਭੋਗ ਪਾਏ ਗਏ । ਓੁਹਨਾ ਦੱਸਿਆ ਕਿ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬਾਬੂ ਪ੍ਰਕਾਸ਼ ਚੰਦ ਗਰਗ, ਆਸ਼ੋਕ ਕੁਮਾਰ ਲੱਖਾ ਚੇਅਰਮੈਨ ਗਊਸੇਵਾ ਕਮਿਸ਼ਨ , ਵਿਨਰਜੀਤ ਸਿੰਘ ਗੋਲਡੀ, ਵਰਿੰਦਰ ਮਿੱਤਲ. ਗਿੰਨੀ ਕੱਦ, ਬਲਦੇਵ ਗਰਗ, ਰਾਮ ਗੋਇਲ, ਸਤਵੰਤ ਸਿੰਘ ਖਰੇ, ਭੀਮ ਸਿੰਘ ਗਾਵੜੀਆ ਸ਼ਹਿਰੀ ਪ੍ਰਧਾਨ. ਅਵਤਾਰ ਸਿੰਘ ਤਾਰੀ, ਅਨਿਲ ਮਿੱਤਲ, ਰੁਪਿੰਦਰ ਸਿੰਘ ਹੈਪੀ ਰੰਧਾਵਾ, ਮੀਨਾ ਮਹੰਤ, ਵਰਿੰਦਰ ਪੰਨਵਾ, ਰਿੰਕੂ ਨਾਗਰਾ, ਗੁਰਵਿੰਦਰ ਸੱਗੂ, ਅਨਿਲ ਕਾਂਸਲ, ਰੰਜਨ ਗਰਗ, ਮੰਗਤ ਸ਼ਰਮਾਂ, ਬਲਵਿੰਦਰ ਸਿੰਘ ਪੂਨੀਆ, ਜੋਗਾ ਸਿੰਘ ਫੱਗੂਵਾਲਾ, ਹੈਪੀ ਸ਼ਰਮਾਂ, ਗੁਰਦੇਵ ਗਰਗ, ਕਰਨ ਗਰਗ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਮੌਜੂਦ ਸਨ।