ਭਵਾਨੀਗੜ੍ਹ, 18 ਅਪ੍ਰੈਲ (ਯੁਵਰਾਜ ਹਸਨ) : ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਡਿੱਗਦਾ ਜਾ ਰਿਹਾ ਹੈ ਅਤੇ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਸਤਿਕਾਰਯੋਗ ਪ੍ਰਮੁੱਖ ਸਕੱਤਰ, ਸਤਿਕਾਰਯੋਗ ਸੀ. ਈ., ਸਤਿਕਾਰਯੋਗ ਐਸ. ਈ. ਅਤੇ ਸਤਿਕਾਰਯੋਗ ਐਕਸੀਅਨ ਲੇਹਲ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਤੀ ਦੇ ਪਾਣੀ ਦੀ ਸੰਭਾਲ ਅਤੇ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਬਾਰੇ ਇੱਕ ਜਾਗਰੂਕ ਕੈਂਪ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵਿਖੇ ਲਗਾਇਆ ਗਿਆ। ਐਸ.ਡੀ.ਓ ਦਿਆਲਪੁਰ, ਗੁਰਜੀਤ ਸਿੰਘ, ਜਿਲੇਦਾਰ ਲਹਿਲਾਂ ਅਵਤਾਰ ਸਿੰਘ ਨੇ ਵਿਭਾਗ ਦਾ ਇਹ ਸੁਨੇਹਾ ਹੈਰੀਟੇਜ ਪਬਲਿਕ ਸਕੂਲ ਦੇ ਚੇਅਰਮੈਨ ਸ੍ਰੀ ਅਨਿਲ ਮਿੱਤਲ ਅਤੇ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਦੀ ਮੌਜੂਦਗੀ ਵਿੱਚ ਪਹੁੰਚਾਇਆ।ਇਸ ਕੈਂਪ ਵਿੱਚ ਭਵਾਨੀਗੜ੍ਹ ਦੇ 400 ਦੇ ਕਰੀਬ ਵਿਦਿਆਰਥੀ ਹਾਜ਼ਰ ਸਨ, ਜਿਨ੍ਹਾਂ ਨੇ ਆਪਣੇ ਮਾਪਿਆਂ ਅਤੇ ਸਮਾਜ ਨੂੰ ਨਹਿਰੀ ਪਾਣੀ ਦੀ ਵਰਤੋਂ ਅਤੇ ਬਰਬਾਦੀ ਨੂੰ ਘਟਾਉਣ ਦਾ ਸੰਦੇਸ਼ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਤੇ ਸੀ.ਪੀ ਰਬਦੀਪ ਸਿੰਘ, ਸੀ. ਪੀ. ਜਗਵਿੰਦਰ ਸਿੰਘ, ਐਸ. ਡੀ. ਆਰ ਲਾਲ ਸਿੰਘ, ਹਲਕਾ ਰਾਮਪੁਰਾ ਗੁਰਪ੍ਰੀਤ ਸਿੰਘ (ਨਹਿਰੀ ਪਟਵਾਰੀ) ਅਤੇ ਜਿਲੇਦਾਰ ਅਵਤਾਰ ਸਿੰਘ ਅਤੇ ਹੋਰ ਕਈ ਅਧਿਕਾਰੀ ਇਸ ਕੈਂਪ ਵਿੱਚ ਮੌਜੂਦ ਸਨ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਨੇ ਆਏ ਅਧਿਕਾਰੀਆਂ ਦਾ ਸਵਾਗਤ ਕੀਤਾ।