ਭਵਾਨੀਗੜ (ਯੁਵਰਾਜ ਹਸਨ)
ਪਿੰਡ ਸਕਰੌਦੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਿੰਡ ਦੀ ਪੰਚਾਇਤ ਨੇ ਸਕੂਲ ਦੇ ਬੱਚਿਆਂ ਲਈ ਫਰਿੱਜ ਦਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਹੈਡ ਟੀਚਰ ਸਰਦਾਰ ਅਵਤਾਰ ਸਿੰਘ ਜੀ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਬੀਬੀ ਦਲਜੀਤ ਕੌਰ ਜੀ ਨੇ ਸਕੂਲ ਨੂੰ ਐਲ ਜੀ185 ਲਿਟਰ ਫਰਿੱਜ ਦਾਨ ਕੀਤਾ। ਉਹਨਾਂ ਕਿਹਾ ਕਿ ਪੰਚਾਇਤ ਪਹਿਲਾਂ ਹੀ ਸਕੂਲ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਸਹਿਯੋਗ ਕਰਦੀ ਹੈ।ਜਿਸ ਕਰਕੇ ਉਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਸਹਿਯੋਗ ਕਰਨਗੇ।ਇਸ ਸਮੇਂ ਸਰਪੰਚ ਦੇ ਪਤੀ ਸਰਦਾਰ ਜੀਵਨ ਸਿੰਘ, ਸਕੂਲ ਅਧਿਆਪਕ ਸ੍ਰੀ ਅੰਮ੍ਰਿਤਪਾਲ ਸ਼ਰਮਾ, ਸ੍ਰੀਮਤੀ ਅਰਵਿੰਦਰ ਕੌਰ, ਸਰਦਾਰ ਅਵਤਾਰ ਸਿੰਘ ਸਿੱਖਿਆ ਪ੍ਰੋਵਾਇਡਰ ਅਧਿਆਪਕ ਅਤੇ ਹੋਰ ਪਤਵੰਤੇ ਹਾਜਰ ਸਨ।