ਭਵਾਨੀਗੜ (ਗੁਰਵਿੰਦਰ ਸਿੰਘ) ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਦੇ ਮੁੱਖਅਧਿਆਪਕਾ ਸ਼੍ਰੀਮਤੀ ਸ਼ੀਨੂ ਵੱਲੋਂ ਸਕੂਲ ਦੀ ਭਲਾਈ ਲਈ ਦਾਨੀ ਸੱਜਣਾਂ ਨੂੰ ਸਕੂਲ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਇਹਨਾਂ ਉਪਰਾਲਿਆਂ ਦੀ ਲਗਾਤਾਰਤਾ ਵਿੱਚ ਮੈਡਮ ਸ਼ੀਨੂ ਅਤੇ ਸੰਸਥਾ ਦੇ ਸ ਸ ਮਾਸਟਰ ਸ ਸਿਕੰਦਰ ਸਿੰਘ ਦੀ ਪ੍ਰੇਰਨਾ ਸਦਕਾ ਸਰਪੰਚ ਸਾਹਿਬ ਪਿੰਡ ਬਲਿਆਲ ਸ. ਅਮਰੇਲ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਬਲਿਆਲ ਵੱਲੋਂ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਸਹਸ ਬਲਿਆਲ ਨੂੰ ਦੋ ਹਜ਼ਾਰ ਲਿਟਰ ਦੀ ਪਾਣੀ ਵਾਲੀ ਟੈੰਕੀ ਅਤੇ ਇੱਕ ਵਾਟਰਕੂਲਰ ਦਾਨ ਕੀਤਾ ਗਿਆ।ਮੈਡਮ ਸ਼ੀਨੂੰ ਨੇ ਕਿਹਾ ਕਿ ਨਗਰ ਪੰਚਾਇਤ ਬਲਿਆਲ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ, ਵਿੱਦਿਅਕ ਸੰਸਥਾ ਨੂੰ ਦਿੱਤੇ ਏਸ ਵੱਡਮੁੱਲੇ ਸਹਿਯੋਗ ਤੋਂ ਸਰਪੰਚ ਅਮਰੇਲ ਸਿੰਘ ਤੇ ਸਮੁੱਚੀ ਪੰਚਾਇਤ ਦੀ ਸਿੱਖਿਆ ਪ੍ਰਤੀ ਸੰਜੀਦਗੀ ਸਪੱਸ਼ਟ ਝਲਕਦੀ ਹੈ , ਉਹਨਾਂ ਕਿਹਾ ਕਿ ਸਰਪੰਚ ਸਾਹਿਬ ਸ. ਅਮਰੇਲ ਸਿੰਘ , ਪੰਚਾਇਤ ਮੈਂਬਰ ਸ. ਭੂਰਾ ਸਿੰਘ, ਸ. ਧੰਨਾ ਸਿੰਘ ,ਸ. ਗੁਰਮੀਤ ਸਿੰਘ ਅਤੇ ਸਮੁੱਚੀ ਗਰਾਮ ਪੰਚਾਇਤ ਦਾ ਸਮੁੱਚੀ ਸੰਸਥਾ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਆਪਣੀ ਨੇਕ ਕਮਾਈ ਵਿੱਚੋਂ ਯੋਗਦਾਨ ਪਾਇਆ । ਇਸ ਮੋੌਕੇ ਤੇ ਸਰਪੰਚ ਸ. ਅਮਰੇਲ ਸਿੰਘ ਤੋਂ ਇਲਾਵਾ ਮੁੱਖਅਧਿਆਪਕਾ ਸ਼੍ਰੀਮਤੀ ਸ਼ੀਨੂੰ , ਸ. ਸਿਕੰਦਰ ਸਿੰਘ( ਸ ਸ ਮਾਸਟਰ) ,ਪੰਚਾਇਤ ਮੈਂਬਰ ਸ. ਭੂਰਾ ਸਿੰਘ ਅਤੇ ਸ. ਧੰਨਾ ਸਿੰਘ ਹਾਜ਼ਰ ਸਨ।