ਭਵਾਨੀਗੜ੍ਹ, 12 ਮਈ (ਗੁਰਵਿੰਦਰ ਸਿੰਘ) ਪੜ੍ਹਾਈ ਵਿਦਿਆਰਥੀ ਜੀਵਨ ਵਿਚ ਆਪਣਾ ਅਹਿਮ ਕਿਰਦਾਰ ਨਿਭਾਉਂਦੀ ਹੈ। ਇਸ ਉਦੇਸ਼ ਨੂੰ ਪੂਰਾ ਕਰਦੇ ਹੋਏ ਸੀਬੀਐਸਈ ਦੀ ਸੀਨੀਅਰ ਸੈਕੰਡਰੀ ਪ੍ਰੀਖਿਆ (ਏਆਈਐਸਐਸਸੀਈ) ਵਿੱਚ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਦੇ ਵਿਦਿਆਰਥੀਆਂ ਨੇ 100% ਨਤੀਜਾ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਕਾਮਰਸ ਸਟਰੀਮ ਵਿੱਚੋਂ ਕੌਮਲ ਲੋਮਿਸ਼ (95.2%), ਆਰਟਸ ਵਿੱਚੋਂ ਦਮਨਪ੍ਰੀਤ ਕੌਰ (93.8%) ਅਤੇ ਸਾਇੰਸ ਸਟਰੀਮ ਵਿੱਚੋਂ ਨਿਕਿਤਾ(95.4%) ਨੇ ਉੱਚ ਸਥਾਨ ਹਾਸਲ ਕੀਤੇ। ਆਰਜ਼ੂ, ਭੂਮਿਕਾ, ਕਸ਼ਿਸ਼ ਧੰਡ ਹਰਸ਼ਦੀਪ ਕੌਰ, ਹਨੀ ਸਿੰਘ, ਲੁਕੇਸ਼ ਕੁਮਾਰ ਸ਼ਰਮਾ, ਨਮਨ ਮਿੱਤਲ, ਸ੍ਰਿਸ਼ਟੀ, ਸ਼ਰਨਦੀਪ ਕੌਰ, ਵਿਭਾ ਚੌਧਰੀ, ਯੁਵਰਾਜ ਗੌਤਮ, ਅਰਿਸ਼ਿਆ ਗਰਗ ਨੇ 90% ਤੋਂ ਵੱਧ, 34ਵਿਦਿਆਰਥੀਆਂ ਨੇ 80% ਤੋਂ ਵੱਧ ਅਤੇ 43 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਬਾਕੀ ਵਿਦਿਆਰਥੀਆਂ ਨੇ 60% ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਸਖਤ ਮਿਹਨਤ ਹਮੇਸ਼ਾ ਫਲ ਦਿੰਦੀ ਹੈ। ਅਜਿਹੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਬਰਾਬਰ ਦਾ ਯੋਗਦਾਨ ਪਾਇਆ। ਸਕੂਲ ਪ੍ਰਬੰਧਕ ਸ਼੍ਰੀ ਅਨਿਲ ਮਿੱਤਲ ਅਤੇ ਸ਼੍ਰੀਮਤੀ ਆਸ਼ਿਮਾ ਮਿੱਤਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।