ਭਵਾਨੀਗੜ (ਗੁਰਵਿੰਦਰ ਸਿੰਘ) ਸੀ.ਬੀ.ਐਸ.ਸੀ ਦੇ ਬੋਰਡ ਇਮਤਿਹਾਨਾਂ ਦੇ ਨਤੀਜਿਆਂ ਵਿੱਚ ਆਦਰਸ਼ ਸੀਨੀ ਸੈਕੰ ਸਕੂਲ ਬਾਲਦ ਖੁਰਦ ਭਵਾਨੀਗੜ ਦੇ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਰਵੀਂ ਦੇ ਸ਼ਾਨਦਾਰ ਨਤੀਜੇਆਂ ਵਿੱਚੋ ਮੱਲਾਂ ਮਾਰੀਆ। ਇਹਨਾਂ ਦੋਵਾਂ ਜਮਾਤਾਂ ਦੇ ਟਾਪਰਾਂ ਨੇ 93% ਅਤੇ 96% ਤੋ ਉੱਪਰ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਅਤੇ ਟਰਸਟਸੀ ਮੈਬਰਾਂ ਨੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ 12ਵੀਂ ਜਮਾਤ ਵਿੱਚੋਂ ਜੈਸਮੀਨ ਕੌਰ 95.4ਵੇਂ% (ਕਾਮਰਸ ਗਰੁੱਪ), ਅਦਿੱਤਿਆ ਸ਼ਰਮਾ 84.4%, ਪਰਨੀਤ ਕੌਰ 82.2% (ਸਾਇਸ ਗਰੁੱਪ), ਮਨਨ ਕੁਮਾਰ 86.6%, ਖੁਸ਼ਮਨਦੀਪ ਕੋਰ 85.6%, ਨਵਜਸ਼ਨ ਕੌਰ 83.2% (ਆਰਟਸ ਗਰੁੱਪ) ਸਿਮਰਨਜੀਤ ਕੌਰ 89.6%,ਜਸਨਪ੍ਰੀਤ ਕੌਰ 85.2%, ਖੁਸ਼ੀ ਸ਼ਰਮਾ 84.4%, ਵਿੱਚੋ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰਾ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋ 93% ਤੋ ਵੱਧ ਅੰਕ ਪ੍ਰਾਪਤ ਕੀਤੇ। ਸੁਖਮਨਪ੍ਰੀਤ ਸਿੰਘ 93.4%, ਪਹਿਲਾ ਸਥਾਨ ਅਤੇ ਰਣਦੀਪ ਕੌਰ91%, ਦੂਜਾ ਸਥਾਨ ਅਤੇ ਲਵਪ੍ਰੀਤ ਕੌਰ 88% ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਸਟਾਫ ਵੱਲੋ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦੀਆ ਵਿਦਿਆਰਥੀਆ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ।