ਭਵਾਨੀਗੜ (ਯੁਵਰਾਜ ਹਸਨ) ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਤੇ ਚੱਲਦਿਆ ਅੱਜ ਪੜ੍ਹੋ ਜੁੜੋ ਸੰਘਰਸ਼ ਕਰੋ ਯੂਥ ਕਲੱਬ ਭਵਾਨੀਗੜ੍ਹ, ਵੱਲੋ ਗੁਰੂ ਰਵਿਦਾਸ ਕਲੋਨੀ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜਾਈ ਵਿਚ ਅੱਵਲ ਦਰਜਿਆਂ ਤੇ ਆਏ ਬੱਚਿਆ ਸਨਮਾਨ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆ ਨੂੰ ਕਾਪੀਆਂ, ਪੈੱਨ ਵੰਡ ਗਏ। ਇਸ ਮੌਕੇ ਕੁਲਵੀਰ ਸਿੰਘ, ਸੁਖਚੈਨ ਬਿੱਟੂ,ਬਿੰਦਰ ਸਿੰਘ, ਰੋਸ਼ਨ ਲਾਲ, ਰਾਜੂ ਪੇਂਟਰ, ਬਖਸ਼ੀਸ਼ ਰਾਏ, ਸੁਖਚੈਨ ਫੌਜੀ, ਗੁਰਵਿੰਦਰ, ਅਮ੍ਰਿਤਪਾਲ, ਪ੍ਰਭਦੀਪ ਅਤੇ ਸ਼ਿਵਮ ਗੋਇਲ ਹਾਜ਼ਿਰ ਸਨ। ਇਸ ਮੌਕੇ ਪਿੰਸੀਪਲ ਮੈਡਮ ਸੁਖਪਾਲ ਕੌਰ ਤੇ ਮੈਡਮ ਕਰਮਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਪੂਰੇ ਸਕੂਲ ਸਟਾਫ ਵੱਲੋ ਕਲੱਬ ਮੈਂਬਰ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਬੱਚਿਆ ਨੂੰ ਉਤਸ਼ਾਹਤ ਕਰਨ ਲਈ ਸ਼ਲਾਘਾਯੋਗ ਕਦਮ ਹਨ।