ਭਵਾਨੀਗੜ੍ਹ, 27 ਮਈ (ਯੁਵਰਾਜ ਹਸਨ) : ਹਮੇਸ਼ਾ ਦੀ ਤਰ੍ਹਾਂ ਸਸਸਸ ਭੱਟੀਵਾਲ ਕਲਾਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਦਸਵੀਂ ਅਤੇ ਦੇ ਬੋਰਡ ਨਤੀਜਿਆਂ ਵਿੱਚ ਫਿਰ ਦੁਹਰਾਇਆ ਹੈ। ਇਹਨਾਂ ਵਿਚਾਰਾਂ ਨਾਲ ਖੁਸ਼ੀ ਪ੍ਰਗਟ ਕਰਦੇ ਹੋਏ ਸਕੂਲ ਇੰਚਾਰਜ ਲੈਕ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਦਸਵੀਂ ਦੇ ਵਿਦਿਆਰਥੀ ਇੰਦਰਜੀਤ ਕੌਰ 92 46%, ਮਨੀ ਕੌਰ 90.31%, ਸਿਮਰਨਦੀਪ ਕੌਰ 88.92% ਅੰਕ ਪ੍ਰਾਪਤ ਕਰਕੇ ਪਹਿਲੀਆਂ ਤਿੰਨ ਪੁਜੀਸ਼ਨਾਂ ਤੇ ਰਹੇ। ਬਾਰਵੀਂ ਜਮਾਤ ਵਿੱਚੋਂ ਅਰਸ਼ਦੀਪ ਕੌਰ 90.60%, ਅਮਨਦੀਪ ਕੌਰ 88.80%, ਅਮਨਪ੍ਰੀਤ ਕੌਰ, ਮਮਤਾ, ਰਮਨਪ੍ਰੀਤ ਕੌਰ ਅਤੇ ਅਵਤਾਰ ਸਿੰਘ 88.20% ਅੰਕਾਂ ਨਾਲ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਸਕੂਲ ਦਾ ਨਤੀਜਾ ਸਤ ਪ੍ਰਤੀਸ਼ਤ ਰਿਹਾ ਹੈ। ਉਹਨਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਅਤੇ ਸਹਿਯੋਗ ਦੀ ਉਮੀਦ ਜਤਾਈ। ਉਹਨਾਂ ਨੇ ਦੱਸਿਆ ਕਿ ਸਕੂਲ ਵਿੱਚ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਸਾਰੀਆਂ ਸਹੂਲਤਾਂ ਉਪਲੱਬਧ ਹਨ ਜਿਸ ਕਾਰਨ ਪ੍ਰਾਈਵੇਟ ਸਕੂਲਾਂ ਤੋਂ ਵੀ ਕਈ ਸਾਰੇ ਬੱਚਿਆਂ ਨੇ ਇਸ ਵਾਰ ਦਾਖ਼ਲੇ ਲਏ ਹਨ। ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ।