ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਪਿੰਡ ਘਰਾਚੋਂ ਵਿਖੇ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਦੇ ਮਿਸ਼ਨ ਦੇ ਪ੍ਰਚਾਰਕ ਅਤੇ ਰਵਿਦਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਮਹਾਰਾਜ ਦੀ 14ਵੀ ਸਲਾਨਾ ਬਰਸੀ ਦੇ ਸਬੰਧ ਵਿਚ ਸਮੂਹ ਨਗਰ ਦੇ ਸਹਿਯੋਗ ਸਦਕਾ ਬੱਸ ਸਟੈਂਡ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਤੇ ਬੂਟਿਆਂ ਦਾ ਫਰੀ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰੂ ਰਵਿਦਾਸ ਮੰਦਰ ਕਮੇਟੀ ਤੇ ਕਲੱਬ ਅਤੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਕਲੱਬ ਵੱਲੋ ਜਾਣਕਾਰੀ ਦਿੰਦੀਆ ਦੱਸਿਆ ਕਿ ਜਿੱਥੇ ਲਗਾਤਾਰ ਪੰਜਾਬ ਚ ਗਰਮੀ ਵੱਧ ਰਹੀ ਹੈ ਤਾ ਆਉਣ ਜਾਣ ਵਾਲੇ ਰਾਹਗਿਰਾ ਲਈ ਠੰਡੇ ਜਲ ਦੀ ਛਬੀਲ ਲਗਾਈ ਗਈ ਅਤੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਖਾਸ ਇਸ 14ਵੀਂ ਬਰਸੀ ਮੌਕੇ ਛਬੀਲ ਦੇ ਨਾਲ ਰੁੱਖ ਵੀ ਵੰਡੇ ਗਏ ਤਾ ਜੋ ਵੱਧ ਤੋ ਵੱਧ ਰੁੱਖ ਲੱਗ ਸਕਣ ਅਤੇ ਗਰਮੀ ਦੇ ਨਾਲ ਸ਼ੁੱਧ ਹਵਾ ਮਿਲ ਸਕੇ। ਇਸ ਮੌਕੇ ਪ੍ਧਾਨ ਅਜੈਬ ਸਿੰਘ, ਖਜਾਨਚੀ ਜੀਤ ਸਿੰਘ, ਸਕੱਤਰ ਗੁਰਪਿਆਰ ਸਿੰਘ, ਐਡਵੋਕੇਟ ਨਰਿੰਦਰਪਾਲ ਸਿੰਘ,ਜਸਵੀਰ,ਲੱਖੀ,ਡਾ.ਕਸਮੀਰ, ਮੇਜ਼ਰ ਸਿੰਘ, ਜਗਮੇਲ ਸਿੰਘ,ਕਿ੍ਸਨ, ਸੱਤਪਾਲ, ਸੁਖਜਿੰਦਰ ਆਦਿ ਕਲੱਬ ਮੈਂਬਰ ਹਾਜ਼ਰ ਸਨ।