ਏ ਬੀ ਸੀ ਮੋਟੇਸਰੀ ਸਕੂਲ ਚ ਦਸ ਰੋਜਾ ਵਿਦਿੱਅਕ ਕੈਪ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ
ਵਿਦਿਆਰਥੀਆ ਦੇ ਵਿਕਾਸ ਲਈ ਸਮਰ ਕੈਪ ਜਰੂਰੀ : ਲਵਲੀਨ ਕੋਰ

ਭਵਾਨੀਗੜ (ਗੁਰਵਿੰਦਰ ਸਿੰਘ) ਭਵਾਨੀਗੜ੍ਹ ਦੇ ਇੰਟਰਨੈਸ਼ਨਲ ਸਕੂਲ ਏ ਬੀ ਸੀ ਮੋਂਟੇਸਰੀ ਵਿਖੇ ਅੱਜ ਦਸ ਰੋਜ਼ਾ ਸਮਰ ਕੈਂਪ ਬੱਚਿਆਂ ਦੇ ਦਿਲਾਂ ਵਿਚ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇੱਕ ਜੂਨ ਤੋਂ ਸ਼ੁਰੂ ਹੋਏ ਇਸ ਕੈਂਪ ਵਿਚ 3 ਤੋਂ 10 ਸਾਲ ਤੱਕ ਦੇ ਬੱਚਿਆਂ ਨੂੰ ਆਰਟ ਐਂਡ ਕਰਾਫਟ, ਮਿਊਜ਼ਿਕ ਅਤੇ ਡਾਂਸ, ਫੋਨਿਕਸ ਰੀਡਿੰਗ ਐਂਡ ਸਪੋਕਨ, ਫਨ ਗੇਮਜ਼, ਪੂਲ ਪਾਰਟੀ, ਯੋਗਾ ਅਤੇ ਡਰਾਈ ਕੁਕਿੰਗ ਆਦਿ ਸਿਖਾਇਆ ਗਿਆ। ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਅਤੇ ਪਰਸਨੈਲਿਟੀ ਡਿਵੈਲਪਮੈਂਟ ਤੇ ਖਾਸ ਧਿਆਨ ਦਿੱਤਾ ਗਿਆ। ਕੈਂਪ ਵਿੱਚ ਬੱਚਿਆਂ ਦੀ ਅਣਥੱਕ ਮਿਹਨਤ ਸਦਕਾ ਬੱਚਿਆਂ ਵਿੱਚ ਆਤਮ ਵਿਸ਼ਵਾਸ ਬਾਖ਼ੂਬੀ ਝਲਕ ਰਿਹਾ ਸੀ। ਸਕੂਲ ਦੀ ਚੇਅਰਪਰਸਨ ਮੈਡਮ ਰਣਦੀਪ ਕੌਰ ਵਲੋਂ ਪ੍ਰਿੰਸੀਪਲ ਮੈਡਮ ਲਵਲੀਨ ਕੌਰ, ਕੋਰਿਓਗਰਾਫਰ ਮਨਪ੍ਰੀਤ ਕੌਰ (ਐੱਮ ਕੇ ਡਾਂਸ ਅਕੈਡਮੀ), ਸਾਰੇ ਟੀਚਰ, ਸਾਰੇ ਸਟਾਫ਼ ਮੈਂਬਰਾਂ ਅਤੇ ਸਾਰੇ ਬੱਚਿਆਂ ਵੱਲੋਂ ਕੈਂਪ ਨੂੰ ਸਫ਼ਲ ਬਣਾਉਣ ਲਈ ਕੀਤੀ ਮਿਹਨਤ ਨੂੰ ਸਰਾਹਿਆ ਗਿਆ। ਪ੍ਰਿੰਸੀਪਲ ਮੈਡਮ ਲਵਲੀਨ ਕੌਰ ਵੱਲੋਂ ਦੱਸਿਆ ਗਿਆ ਕਿ ਲੋਕਡਾਊਨ ਦੌਰਾਨ ਬੱਚਿਆਂ ਦੇ ਘਰ ਵਿੱਚ ਹੀ ਕੈਦ ਹੋ ਕੇ ਰਹਿ ਜਾਣ ਕਰਕੇ ਅਤੇ ਪੜ੍ਹਾਈ ਓਨਲਾਈਨ ਹੋਣ ਕਾਰਨ ਮਾਪਿਆਂ ਵੱਲੋਂ ਬੱਚਿਆਂ ਨੂੰ ਪੜ੍ਹਾਈ ਲਈ ਲੈ ਕੇ ਦਿੱਤੇ ਮੋਬਾਇਲ ਫੋਨ ਤੇ ਲੈਪਟਾਪ ਅਤੇ ਟੀਵੀ ਦੇਖਣ ਕਾਰਨ ਬੱਚਿਆਂ ਦੀ ਨਜ਼ਰ ਅਤੇ ਸਿਹਤ ਤੇ ਬਹੁਤ ਬੁਰਾ ਅਸਰ ਪਿਆ ਹੈ। ਉਹਨਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਫਾਇਦੇ ਦੱਸਦੇ ਹੋਏ ਖੇਡਣ ਲਈ ਵੀ ਪ੍ਰੇਰਿਆ। ਉਹਨਾਂ ਦੱਸਿਆ ਕਿ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਵੱਲੋਂ ਸ਼ਾਮ ਨੂੰ ਏ ਬੀ ਸੀ ਸਪੋਰਟਸ ਅਕੈਡਮੀ ਵੀ ਚਲਾਈ ਜਾ ਰਹੀ ਹੈ ਜਿਸ ਵਿੱਚ ਬੱਚਿਆਂ ਦੀ ਫਿੱਟਨੈੱਸ ਲਈ ਕਸਰਤਾਂ ਅਤੇ ਹੋਰ ਖੇਡਾਂ ਜਿਵੇਂ ਹਾਕੀ, ਫੁੱਟਬਾਲ ਅਤੇ ਐਥਲੇਟਿਕਸ ਆਦਿ ਵੀ ਤਜ਼ਰਬੇਕਾਰ ਕੋਚ ਸਾਹਿਬਾਨਾਂ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਬੱਚਿਆਂ ਦੇ ਮਾਪਿਆਂ ਵੱਲੋਂ ਵੀ ਇਸ ਸਮਰ ਕੈਂਪ ਅਤੇ ਸਕੂਲ ਦੀ ਬਹੁਤ ਸ਼ਲਾਘਾ ਕੀਤੀ ਗਈ।