ਚੰਡੀਗੜ (ਯੁਵਰਾਜ ਹਸਨ)ਅੱਜ ਸਵੇਰੇ ਤੋਂ ਹੀ ਖ਼ਬਰਾਂ ਇਹ ਚੱਲ ਰਹੀਆਂ ਹਨ ਕਿ, ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸ਼ਵਨੀ ਸ਼ਰਮਾ ਨੇ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਦੇਰ ਸ਼ਾਮ ਤੱਕ ਅਸਤੀਫ਼ੇ ਦੀ ਚਰਚਾ ਜੋਰਾਂ ਤੇ ਰਹੀ। ਕਰੀਬ ਸਾਢੇ 5 ਵਜੇ ਅਸ਼ਵਨੀ ਸ਼ਰਮਾ ਨੇ ਟਵਿੱਟਰ ਤੇ ਇੱਕ ਵੱਡਾ ਬਿਆਨ ਸਾਂਝਾ ਕੀਤਾ ਅਤੇ ਆਪਣੇ ਅਸਤੀਫ਼ੇ ਦੀਆਂ ਖ਼ਬਰਾਂ ਦਾ ਖੰਡਨ ਕੀਤਾ।ਅਸ਼ਵਨੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ, ਮੀਡੀਆ ਵਿੱਚ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਮੈਂ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਮੈਂ ਅਜਿਹੀਆਂ ਅਫਵਾਹਾਂ ਦਾ ਖੰਡਨ ਕਰਦਾ ਹਾਂ। ਆਪ ਸਭ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵਿੱਚ ਅਸਤੀਫੇ ਦੀ ਕੋਈ ਪਰੰਪਰਾ ਨਹੀਂ ਹੈ।