ਲੱਖੇਵਾਲ ਚ ਰੋਟਰੀ ਕਲੱਬ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਪ

ਭਵਾਨੀਗੜ੍ਹ, 23 ਜੁਲਾਈ(ਯੁਵਰਾਜ ਹਸਨ) ਇੱਥੋਂ ਨੇੜਲੇ ਪਿੰਡ ਲੱਖੇਵਾਲ ਵਿਖੇ ਯੂਥ ਕਲੱਬ ਲੱਖੇਵਾਲ ਵੱਲੋਂ ਰੋਟਰੀ ਕਲੱਬ ਭਵਾਨੀਗੜ੍ਹ ਦੇ ਸਹਿਯੋਗ ਨਾਲ ਹੜ ਪੀੜਤਾਂ ਦੀ ਸਹਾਇਤਾ ਲਈ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਰਾਜਵੰਤ ਸਿੰਘ ਘੁੱਲੀ ਚੇਅਰਮੈਨ ਮਾਰਕੀਟ ਕਮੇਟੀ ਧੂਰੀ ਅਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਨੇ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਲੱਖੇਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਬਲੱਡ ਬੈਂਕ ਰਜਿੰਦਰਾ ਹਸਪਤਾਲ ਪਟਿਆਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਅਤੇ ਡਾ ਕੋਮਲਪ੍ਰੀਤ ਕੌਰ ਦੀ ਨਿਗਰਾਨੀ ਹੇਠ ਆਈ ਟੀਮ ਵੱਲੋਂ ਖੂਨ ਇਕੱਤਰ ਕਰਨ ਦੀ ਸੇਵਾ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਇਹ ਇਕੱਤਰ ਕੀਤਾ ਗਿਆ ਖੂਨ ਦੀ ਘਾਟ ਵਾਲੇ ਬੱਚਿਆਂ ਅਤੇ ਹੜ ਪੀੜਤਾਂ ਲਈ ਵਰਤਿਆ ਜਾਵੇਗਾ।ਕੈਂਪ ਦੌਰਾਨ ਖੂਨਦਾਨੀਆਂ ਵੱਲੋਂ 145 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਮੌਕੇ ਧਰਮਵੀਰ ਗਰਗ, ਅਮਿਤ ਗੋਇਲ ਆਸ਼ੂ, ਟਰੱਕ ਯੂਨੀਅਨ ਦੇ ਪ੍ਰਧਾਨ ਪਰਗਟ ਸਿੰਘ ਢਿਲੋ .ਅਮਰੇਲ ਸਿੰਘ ਸਰਪੰਚ ਬਲਿਆਲ.ਜੱਗੀ ਝਨੇੜੀ ਗੁਰਪ੍ਰੀਤ ਸਿੰਘ ਨਦਾਮਪੁਰ, ਵਿਕਰਮ ਸਿੰਘ ਨਕਟੇ, ਭੀਮ ਸਿੰਘ ਗਾੜੀਆ, ਬਲਵਿੰਦਰ ਸਿੰਘ ਸੱਗੂ, ਪ੍ਰਦੀਪ ਮਿੱਤਲ, ਅਨਿਲ ਕਾਂਸਲ ਹਾਜਰ ਸਨ।