ਪਾਰਟੀ ਦੇ ਡਿੱਗ ਰਹੇ ਮਿਆਰ ਤੇ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕੀਤਾ ਚਿੰਤਾ ਦਾ ਪ੍ਰਗਟਾਵਾ
ਟਕਸਾਲੀ ਵਰਕਰਾ ਤੇ ਆਗੂਆ ਦੀ ਅਣਦੇਖੀ ਕਾਰਨ ਨਿਰਾਸ਼ਾ ਚ ਆਗੂ

ਸੰਗਰੂਰ -(ਯੁਵਰਾਜ ਹਸਨ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਲਕਾ ਸੰਗਰੂਰ ਦੇ ਮੁੱਖ ਸੇਵਾਦਾਰ ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰੀ ਪ੍ਰਕਾਸ਼ ਚੰਦ ਗਰਗ ਨੇ ਸ਼੍ਰੋਮਣੀ ਅਕਾਲੀ ਦਲ ਦੀ ਡਿੱਗ ਰਹੀ ਸ਼ਾਖ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੀਆਂ ਗਲਤੀਆਂ ਦਾ ਅਹਿਸਾਸ ਕਰਨ ਦੀ ਬਜਾਏ ਹਰ ਰੋਜ਼ ਗੈਰ ਸੰਜੀਦਗੀ ਨਾਲ ਫ਼ੈਸਲੇ ਲੈਣ ਕਾਰਨ ਪਾਰਟੀ ਲਈ ਆਪਣਾ ਆਪ ਵਾਰਨ ਵਾਲੇ ਟਕਸਾਲੀ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਨਿਰਾਸ਼ਤਾ ਆਈ ਹੈ ਪਿਛਲੇ ਕੁਝ ਦਿੱਨ ਪਹਿਲਾਂ ਦੇਸ਼ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਭਵਿੱਖ ਲਈ ਨਵੀਂਆਂ ਸੰਭਾਵਨਾਵਾਂ ਤੇ ਵਿਚਾਰ ਕਰਕੇ ਸਫਬੰਦੀ ਬਣਾਉਣ ਲਈ ਯਤਨਸ਼ੀਲ ਹਨ ਇਸ ਕੜੀ ਵਿੱਚ 26 ਪਾਰਟੀਆਂ ਵਲੋਂ ਬੰਗਲੌਰ ਵਿੱਚ ਯੂਪੀਏ ਦਾ ਨਵਾਂ ਟਾਈਟਲ ਇੰਡੀਆ ਦੇ ਰੂਪ ਵਿੱਚ ਪੇਸ਼ ਕਰਨ ਦੀ ਚਰਚਾ ਚੱਲ ਰਹੀ ਹੈ ਅਤੇ ਦੂਸਰੇ ਪਾਸੇ ਸੱਤਾਧਾਰੀ ਧਿਰ ਬੀਜੇਪੀ ਵਲੋਂ 38 ਪਾਰਟੀਆਂ ਦੇ ਰੂਪ ਵਿੱਚ ਐਨ ਡੀ ਏ ਨੂੰ ਦੁਬਾਰਾ ਮਜ਼ਬੂਤ ਕਰਨ ਲਈ ਦਿੱਲੀ ਵਿੱਚ ਚਰਚਾ ਹੋਈ ਪ੍ਰੰਤੂ ਕਿਸੇ ਵੀ ਧਿਰ ਵਲੋਂ ਸ਼ੋਮਣੀ ਅਕਾਲੀ ਦਲ ਨੂੰ ਸਦਾ ਨਾਂ ਦੇਣਾ ਪਾਰਟੀ ਦੇ ਟਕਸਾਲੀ ਅਤੇ ਸੀਨੀਅਰ ਆਗੂਆਂ ਦਾ ਪਾਰਟੀ ਤੋਂ ਵੱਖ ਹੋਣਾ ਅਤੇ ਵਰਕਰਾਂ ਦੇ ਮਨੋਬਲ ਆਈ ਗਿਰਾਵਟ ਦਾ ਨਤੀਜਾ ਹੈ ਜਿਸ ਕਾਰਨ ਪਾਰਟੀ ਦੀ ਦਸ਼ਾ ਚਿੰਤਾਜਨਕ ਹੈ ਇਸ ਮੌਕੇ ਐਨ ਡੀ ਏ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਸਯੁੰਕਤ) ਦੇ ਸਰਪ੍ਰਸਤ ਸ੍ਰ ਸੁੱਖਦੇਵ ਸਿੰਘ ਜੀ ਢੀਂਡਸਾ ਨੂੰ ਸੱਦਨਾ ਅਤੇ ਸੀਨੀਅਰ ਆਗੂ ਹੋਣ ਕਰਕੇ ਪ੍ਰਧਾਨ ਮੰਤਰੀ ਜੀ ਵਲੋਂ ਉਨ੍ਹਾਂ ਨੂੰ ਦੇਸ਼ ਦੀ ਮਹਾਨ ਸ਼ਖ਼ਸੀਅਤ ਸ੍ਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਵਾਰਿਸ ਕਹਿਣਾ ਪਾਰਟੀ ਨੂੰ ਆਪਣੀਆਂ ਗਲਤੀਆਂ ਸੁਧਾਰ ਕੇ ਮਜ਼ਬੂਤ ਕਰਨ ਵੱਲ ਇਸ਼ਾਰਾ ਸੀ ਪਰੰਤੂ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਕੁੱਝ ਆਗੂਆਂ ਵਲੋਂ ਗੈਰ ਸੰਜੀਦਾ ਬਿਆਨਬਾਜ਼ੀ ਕਾਰਨ ਹੋਰ ਪਾੜਾ ਵਧਣ ਦੇ ਖ਼ਦਸ਼ਿਆਂ ਨੂੰ ਬਲ ਮਿਲੇਗਾ ਸ਼ੋਮਣੀ ਅਕਾਲੀ ਦਲ ਪੰਥਕ ਰਿਵਾਇਤਾਂ ਤੇ ਪਹਿਰਾ ਦਿੰਦੇ ਪੰਜਾਬ ਦੇ ਹਰ ਵਰਗ ਨੂੰ ਨਾਲ ਲੈਕੇ ਅਮਨ ਕਾਨੂੰਨ ਅਤੇ ਭਾਈਚਾਰਕ ਸਾਂਝ ਦਾ ਇੱਕ ਗੁਲਦਸਤਾ ਸੀ ਪਰੰਤੂ ਕੁੱਝ ਆਗੂਆਂ ਨੇ ਆਪਣੇ ਸਵਾਰਥ ਲਈ ਪਾਰਟੀ ਦੀਆਂ ਮਾਣਮੱਤੀਆਂ ਪ੍ਰੰਪਰਾਵਾ ਨੂੰ ਛਿੱਕੇ ਟੰਗ ਕੇ ਪੰਜਾਬੀਆਂ ਦਾ‌ ਵਿਸ਼ਵਾਸ ਜਿੱਤਣ ਦੀ ਬਜਾਏ ਖੁਸ਼ਾਮਦੀ ਅਤੇ ਬੌਸ ਕਲਚਰ ਵੱਲ ਧੱਕਣ ਦੀ ਕਾਰਜ ਸ਼ੈਲੀ ਦਾ ਆਗਾਜ਼ ਸ਼ੁਰੂ ਕਰ ਦਿੱਤਾ ਪਾਰਟੀ ਵਿੱਚ ਅਜਿਹੇ ਹਾਲਾਤ ਪੈਦਾ ਹੋ ਗਏ ਜਿਹੜਾ ਵੀ ਸੀਨੀਅਰ ਆਗੂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੋਚ ਸਮਝ ਕੇ ਫ਼ੈਸਲੇ ਲੈਣ ਦੀ ਰਾਏ ਦਿੰਦਾ ਹੈ ਉਸ ਨੂੰ ਪਾਰਟੀ ਵਿਰੋਧੀ ਜਾਂ ਗ਼ਦਾਰ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਰਦਾ ਸੋ਼੍ਮਣੀ ਅਕਾਲੀ ਦਲ ਦਾ ਮਾਣ ਮੱਤਾ ਇਤਿਹਾਸ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਤੋਂ ਲੈਕੇ ਲੋਕਤੰਤਰ ਨੂੰ ਬਚਾਉਣ ਲਈ ਐਮਰਜੈਂਸੀ ਵਰਗੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦੇਸ਼ ਦੀ ਅਗਵਾਈ ਕੀਤੀ ਅਤੇ ਸਭ ਤੋਂ ਪਹਿਲਾਂ ਦੇਸ਼ ਵਿੱਚ ਫੈਡਰਲ ਢਾਂਚਾ ਕਾਇਮ ਕਰਨ ਲਈ ਆਨੰਦਪੁਰ ਸਾਹਿਬ ਦੇ ਮੱਤੇ ਦੇ ਰੂਪ ਵਿੱਚ ਦੇਸ਼ ਨੂੰ ਇੱਕ ਇਤਿਹਾਸਕ ਪੈਗ਼ਾਮ ਦੇਣ ਦਾ ਮਾਣ ਹਾਸਲ ਕੀਤਾ ਪਰੰਤੂ ਅਜਿਹੇ ਹਾਲਾਤ ਵਿੱਚ ਪਿਛਲੇ ਦਿਨੀਂ ਇਸਤਰੀ ਅਕਾਲੀ ਦਲ ਦੀ ਕੀਤੀ ਪ੍ਰਧਾਨ ਦੀ ਨਿਯੁਕਤੀ ਨੇ ਪਾਰਟੀ ਦੀਆਂ ਉੱਚ ਅਹੁਦਿਆਂ ਤੇ ਕੰਮ ਕਰ ਰਹੀਆਂ ਸੀਨੀਅਰ ਬੀਬੀਆਂ ਵਿੱਚ ਨਿਰਾਸ਼ਤਾ ਲਿਆਂਦੀ ਹੈ ਅਜਿਹੇ ਹਾਲਾਤ ਵਿੱਚ ਕੋਈ ਵੀ ਫੈਸਲਾ ਸੀਨੀਅਰ ਸਾਥੀਆਂ ਦੀ ਰਾਏ ਤੋਂ ਬਿਨਾਂ ਲੈਣ ਦਾ ਜਾਂ ਜਲਦਬਾਜ਼ੀ ਕਰਨ ਦਾ ਸਮਾਂ ਨਹੀਂ ਸਗੋਂ ਸਾਰੇ ਵਰਗਾਂ ਨੂੰ ਨਾਲ ਲੈਕੇ ਚਲਣ ਅਤੇ ਪਾਰਟੀ ਤੋਂ ਪਾਸੇ ਹੋਏ ਹਰ ਛੋਟੇ ਵੱਡੇ ਅਤੇ ਸੀਨੀਅਰ ਆਗੂਆਂ ਨੂੰ ਹਰ ਹਾਲਤ ਵਿੱਚ ਵਾਪਸ ਲਿਆਉਣਾ ਪਵੇਗਾ ਭਾਵੇਂ ਪਾਰਟੀ ਨੂੰ ਮੰਝਧਾਰ ਚੋਂ ਕਢਣ ਲਈ ਕਿਸੇ ਨੂੰ ਵੀ ਕੁਰਬਾਨੀ ਕਰਨੀ ਪਵੇ ਇਹ ਪੰਜਾਬ ਦੇ ਲੋਕ ਨਾਇਕ ਸ੍ਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵਰਗੀ ਵਿਸ਼ਾਲ ਸੋਚ ਅਪਣਾ ਕੇ ਸੰਭਵ ਹੋ ਸਕਦਾ ਹੈ ਨਹੀਂ ਤਾਂ ਰੱਬ ਰਾਖਾ।