ਸੰਗਰੂਰ (ਯੁਵਰਾਜ ਹਸਨ)ਅੱਜ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਵੱਲੋੰ ਪੰਜਾਬ ਸਰਕਾਰ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਅਤੇ ਮਾਰਚ ਕੀਤਾ ਗਿਆ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋੰ ਕਾਲਜਾਂ ਵਿੱਚ ਨਿਯੁਕਤ ਹੋਏ, ਨਿਯੁਕਤੀ ਪੱਤਰਾਂ ਸਮੇਤ ਕਾਲਜਾਂ ਤੋੰ ਬਾਹਰ ਰਹਿੰਦੇ ਉਮੀਦਵਾਰ ਅਤੇ ਚੁਣੇ ਗਏ (ਸਲੈਕਸ਼ਨ ਲਿਸਟਾਂ) ਵਾਲੇ ਉਮੀਦਵਾਰ ਸ਼ਾਮਿਲ ਹੋਏ। ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਮਾਰਚ ਕਰਦਿਆਂ ਸਰਕਾਰ ਅੱਗੇ ਰੋਸ ਪ੍ਰਗਟ ਕੀਤਾ ਅਤੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਦੀ ਭਰਤੀ ਨੂੰ ਬਚਾਉਣ ਅਤੇ ਉਚੇਰੀ ਸਿੱਖਿਆ ਨੂੰ ਬਚਾਉਣ ਦੀ ਲਹਿਰ ਸਥਾਪਿਤ ਕਰਨ ਸੀ ਵਧੀਆ ਸ਼ੁਰੂਆਤ ਕੀਤੀ। ਇਸ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਵੀ ਸ਼ਮੂਲੀਅਤ ਕੀਤੀ। ਇਸ ਉਪਰੰਤ ਪ੍ਰਸ਼ਾਸਨ ਵੱਲੋੰ ਓ ਐੱਸ ਡੀ ਮੁੱਖ ਮੰਤਰੀ ਪੰਜਾਬ ਨਾਲ 2 ਅਗਸਤ ਦੀ ਮੀਟਿੰਗ ਦਿੱਤੀ ਗਈ ਹੈ। ਸਾਡੀ ਮੁੱਖ ਮੰਗ ਹੈ ਕਿ ਸਾਡੇ ਕਾਲਜਾਂ ਤੋਂ ਬਾਹਰ ਬੈਠੇ ਕੈਡੀੰਡੇਟਸ ਨੂੰ ਜਲਦੀ ਕਾਲਜਾਂ ਵਿੱਚ ਭੇਜਿਆ ਜਾਵੇ। ਫਰੰਟ ਵੱਲੋੰ ਇਹ ਤੈਅ ਕੀਤਾ ਗਿਆ ਹੈ ਕਿ ਜਿੰਨਾਂ ਤੱਕ ਇਹ ਭਰਤੀ ਪੂਰੀ ਨਹੀੰ ਹੋ ਜਾਂਦੀ ਉੰਨਾ ਤੱਕ ਸੜਕਾਂ ਤੇ ਮੁੱਖ ਮੰਤਰੀ ਅਤੇ ਉਸਦੇ ਮੰਤਰੀਆਂ ਦੇ ਘਰਾਂ ਅੱਗੇ ਇਹ ਸੰਘਰਸ਼ ਜਾਰੀ ਰਹੇਗਾ।