ਰਣਧੀਰ ਸਿੰਘ ਫੱਗੂਵਾਲਾ ਸੰਯੁਕਤ ਪ੍ਰੈਸ ਕਲੱਬ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

ਭਵਾਨੀਗੜ੍ਹ 01 ਅਗਸਤ (ਯੁਵਰਾਜ ਹਸਨ)–ਸਥਾਨਕ ਸੰਯੁਕਤ ਪ੍ਰੈਸ ਕਲੱਬ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਰਣਧੀਰ ਸਿੰਘ ਫੱਗੂਵਾਲਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਸਬੰਧੀ ਕਲੱਬ ਦੀ ਚੋਣ ਮੀਟਿੰਗ ਕਲੱਬ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗਰੇਵਾਲ ਨੇ ਲੰਘੇ 2 ਸਾਲਾਂ ਦੌਰਾਨ ਪੂਰਾ ਸਹਿਯੋਗ ਦੇਣ ’ਤੇ ਕਲੱਬ ਆਗੂਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਰਬਸੰਮਤੀ ਨਾਲ ਰਣਧੀਰ ਸਿੰਘ ਫੱਗੂਵਾਲਾ ਨੂੰ ਪ੍ਰਧਾਨ, ਮੇਜਰ ਸਿੰਘ ਮੱਟਰਾਂ ਅਤੇ ਜਰਨੈਲ ਸਿੰਘ ਮਾਝੀ ਨੂੰ ਮੁੱਖ ਸਰਪ੍ਰਸਤ, ਮੁਕੇਸ਼ ਕੁਮਾਰ ਸਿੰਗਲਾ ਨੂੰ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਗਰੇਵਾਲ ਨੂੰ ਖਜ਼ਾਨਚੀ, ਵਿਜੈ ਕੁਮਾਰ ਗਰਗ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦਰਸ਼ਨ ਸਿੰਘ ਸਿੱਧੂ, ਵਿਕਾਸ ਮਿੱਤਲ, ਵਿਜੈ ਕੁਮਾਰ ਸਿੰਗਲਾ, ਹਰਜੀਤ ਸਿੰਘ ਨਿਰਮਾਣ ਨੂੰ ਮੀਤ ਪ੍ਰਧਾਨ, ਲਖਵਿੰਦਰ ਪਾਲ ਗਰਗ, ਅਮਨਦੀਪ ਸਿੰਘ ਮਾਝਾ, ਰਾਜ ਕੁਮਾਰ ਖੁਰਮੀ, ਚਰਨਜੀਵ ਕੌਸ਼ਲ, ਸੰਜੀਵ ਕੁਮਾਰ ਝਨੇੜੀ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਸਮੂਹ ਮੈਂਬਰਾਂ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮੀਟਿੰਗ ਵਿੱਚ ਉਕਤ ਤੋਂ ਇਲਾਵਾ ਇਕਬਾਲ ਸਿੰਘ ਫੱਗੂਵਾਲਾ, ਮਨਦੀਪ ਅੱਤਰੀ, ਗੁਰਵਿੰਦਰ ਸਿੰਘ ਰੋਮੀ, ਕ੍ਰਿਸ਼ਨ ਕੁਮਾਰ ਗਰਗ, ਸੋਹਣ ਸਿੰਘ ਸੋਢੀ, ਤਰਸੇਮ ਕਾਂਸਲ, ਪ੍ਰਮਜੀਤ ਸਿੰਘ ਕਲੇਰ, ਕ੍ਰਿਸ਼ਨ ਸਿੰਘ ਚੌਹਾਨ, ਦਵਿੰਦਰ ਰਾਣਾ, ਹਰਪਾਲ ਸਿੰਘ ਘੁਮਾਣ, ਪੁਸ਼ਪਿੰਦਰ ਸਿੰਘ, ਬੂਟਾ ਸਿੰਘ ਸੋਹੀ ਆਦਿ ਹਾਜ਼ਰ ਸਨ। ਮਨੋਜ ਸ਼ਰਮਾ.ਭੀਮਾ ਭੱਟੀਵਾਲ.ਰਾਜੀਵ ਸ਼ਰਮਾ .ਰਸ਼ਪਿੰਦਰ ਸਿੰਘ ਪਰਿੰਸ ਜਰੂਰੀ ਰੁਝਿਵਿਆ ਕਾਰਨ ਹਾਜਰ ਨਾ ਹੋ ਸਕੇ।