ਹੈਲਪਿੰਗ ਹੈਡ ਵੈਲਫੇਅਰ ਸੋਸਾਇਟੀ ਭਵਾਨੀਗੜ ਵੱਲੋ ਹਾਦਸੇ ਦਾ ਸ਼ਿਕਾਰ ਹੋ ਰਹੀਆ ਗਊਆਂ ਦੀ ਕੀਤੀ ਜਾ ਰਹੀ ਹੈ ਸੇਵਾ

ਭਵਾਨੀਗੜ (ਗੁਰਵਿੰਦਰ ਸਿੰਘ) ਲਗਾਤਾਰ ਭਵਾਨੀਗੜ ਦੇ ਵਿੱਚ ਲੋਕ ਹਿੱਤ ਕੰਮਾਂ ਤੋ ਉੱਪਰ ਉੱਠ ਕੇ ਹੈਲਪਿੰਗ ਹੈਡ ਵੈਲਫੇਅਰ ਸੋਸਾਇਟੀ ਭਵਾਨੀਗੜ ਵੱਲੋ ਗਊਆਂ ਦੀ ਸਾਂਭ ਸੰਭਾਲ ਲਈ ਆਪਣੀ ਟੀਮ ਨਾਲ ਆਪਣੀ ਸੇਵਾ ਨਿਭਾਈ ਜਾ ਰਹੀ ਹੈ। ਅੱਜ ਭਵਾਨੀਗੜ ਦੇ ਵਿੱਚ ਨੈਸ਼ਨਲ ਹਾਈਵੇ ਤੇ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਗਊ ਦੇ ਜਦੋ ਭਾਰੀ ਸੱਟਾਂ ਲੱਗੀਆ ਤਾ ਇਸ ਦੇ ਜਾਣਕਾਰੀ ਮਿਲਦੇਆ ਪ੍ਰਧਾਨ ਸ਼ਤੀਸ਼ ਗਰਗ ਵੱਲੋ ਆਪਣੀ ਟੀਮ ਦੇ ਨਾਲ ਸਥਾਨਕ ਜਗਹ ਤੇ ਪਹੁੰਚ ਕੇ ਹਾਦਸੇ ਦਾ ਸ਼ਿਕਾਰ ਹੋਏ ਪਸ਼ੂ ਦੇ ਫਸ਼ਟ ਏਡ ਰਾਹੀ ਮੌਕੇ ਤੇ ਦਵਾਈ ਲਗਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਉਹਨਾ ਇਸ ਮੌਕੇ ਜਾਣਕਾਰੀ ਦਿੰਦੇਆ ਦੱਸਿਆ ਕਿ ਸਾਡੀ ਸੰਸਥਾ ਹੈਲਪਿੰਗ ਹੈਡ ਵੈਲਫੇਅਰ ਸੋਸਾਇਟੀ ਭਵਾਨੀਗੜ ਵੱਲੋ ਜਿੱਥੇ ਸਮਾਜਿਕ ਕੰਮਾਂ ਚ ਆਪਣਾ ਯੋਗਦਾਨ ਪਾਇਆ ਜਾਦਾ ਹੈ ਉੱਥੇ ਹੀ ਸਾਡੀ ਸੰਸਥਾ ਵੱਲੋ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਜੇਕਰ ਭਵਾਨੀਗੜ ਚ ਜਿੱਥੇ ਵੀ ਪਸ਼ੂਆ ਦਾ ਹਾਦਸਾ ਵਾਪਰ ਜਾਦਾ ਹੈ ਤਾ ਸਾਡੀ ਟੀਮ ਵੱਲੋ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਮੌਕੇ ਤੇ ਪਹੁੰਚ ਕੇ ਉਸ ਦੀ ਜਾਨ ਨੂੰ ਸੁਰੱਖਿਅਤ ਕੀਤਾ ਜਾਦਾ ਹੈ ਅਤੇ ਉਸ ਨੂੰ ਸੁਰੱਖਿਅਤ ਸਥਾਨ ਤੱਕ ਪਹੁੰਚਾਇਆ ਜਾਦਾ ਹੈ ਤਾ ਜੋ ਉਸ ਦੀ ਸਹੀ ਸਾਂਭ ਸੰਭਾਲ ਹੋ ਸਕੇ।