ਭਵਾਨੀਗੜ (ਮਾਲਵਾ ਬਿਓੂਰੋ) ਸੁਖਜੀਤ ਕੌਰ ਘਾਬਦੀਆ ਨੂੰ ਹਾਈਕੋਰਟ ਤੋਂ ਮਿਲੀ ਰਾਹਤ,ਨਵੇਂ ਪ੍ਰਧਾਨ ਦੀ ਚੋਣ ਤੇ ਹਾਈਕੋਰਟ ਨੇ ਲਗਾਈ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆ ਸਾਬਕਾ ਪ੍ਰਧਾਨ ਬੀਬਾ ਪੂਨੀਆ ਦੇ ਪਤੀ ਬਲਵਿੰਦਰ ਸਿੰਘ ਘਾਬਦੀਆ ਨੇ ਦੱਸਿਆ ਕਿ ਅੱਜ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਸੁਖਜੀਤ ਕੌਰ ਘਾਬਦੀਆ ਦੀ ਪ੍ਰਧਾਨਗੀ ਤੋਂ ਬਰਖਾਸਤਗੀ ਰੋਕਣ ਸਬੰਧੀ ਅਰਜੀ ਉਪਰ ਸੁਣਵਾਈ ਹੋਈ।ਜਿਸ ਵਿੱਚ ਮਾਣਯੋਗ ਹਾਈਕੋਰਟ ਨੇ ਨਗਰ ਕੌਂਸਲ ਭਵਾਨੀਗੜ੍ਹ ਦਾ ਨਵਾਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਉਪਰ ਮੁਕੰਮਲ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ।ਇਸ ਫੈਸਲੇ ਉਪਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਬੀਬੀ ਸੁਖਜੀਤ ਕੌਰ ਘਾਬਦੀਆ ਦੇ ਪਤੀ ਬਲਵਿੰਦਰ ਸਿੰਘ ਘਾਬਦੀਆ ਨੇ ਇਸਨੂੰ ਬਦੀ ਉਪਰ ਨੇਕੀ ਦੀ ਜਿੱਤ ਦੱਸਿਆ ਅਤੇ ਵਾਹਿਗੁਰੂ ਦਾ ਧੰਨਵਾਦ ਕੀਤਾ।ਉਨ੍ਹਾਂ ਮਾਣਯੋਗ ਹਾਈਕੋਰਟ ਦਾ ਲੋਕਤੰਤਰ ਦੀ ਰੱਖਿਆ ਕਰਨ ਲਈ ਕੋਟਿਨ-ਕੋਟਿ ਧੰਨਵਾਦ ਕੀਤਾ।ਅੱਗੇ ਉਨ੍ਹਾਂ ਕਿਹਾ ਕਿ ਹਾਈਕੋਰਟ ਉਪਰ ਸਾਨੂੰ ਪੂਰਾ ਭਰੋਸਾ ਹੈ ਅਗਲੀ ਹੋਣ ਵਾਲੀ ਸੁਣਵਾਈ ਵਿੱਚ ਨਗਰ ਕੌਂਸਲ ਪ੍ਰਧਾਨ ਦੀ ਬਹਾਲੀ ਸਬੰਧੀ ਫੈਸਲਾ ਹੋ ਜਾਵੇਗਾ।ਇਸ ਔਖੇ ਸਮੇਂ ਉਨ੍ਹਾਂ ਨੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ,ਦਲਵੀਰ ਸਿੰਘ ਗੋਲਡੀ ਖੰਗੂੜਾ ਨਗਰ ਕੌਂਸਲ ਭਵਾਨੀਗੜ੍ਹ ਦੇ ਅਪਣੇ ਧੜੇ ਦੇ ਸਮੂਹ ਕੌਂਸਲਰਾਂ,ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦਾ ਸਾਥ ਦੇਣ ਅਤੇ ਹਾਅ ਦਾ ਨਾਅਰਾ ਮਾਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਓੁਥੇ ਹੀ ਖੂੰਡ ਚਰਚਾ ਚ ਧੀਮੀ ਗਤੀ ਚ ਇਹ ਵੀ ਸੁਣਨ ਚ ਆਇਆ ਕਿ ਬਹਾਲੀ ਨਹੀ ਹੋਈ ਤਾ ਜਿੱਤ ਕਾਹਦੀ ਸੋ ਦੇਖਣਾ ਹੋਵੇਗਾ ਅੱਗੇ ਜਾ ਕਿ ਮਾਨਯੋਗ ਕੋਰਟ ਦਾ ਫੈਸਲਾ ਕਿਸ ਨੂੰ ਰਾਹਤ ਦੇਵੇਗਾ ਤੇ ਕਿਸ ਦੇ ਟੁੱਟਣਗੇ ਸੁਪਨੇ।