ਭਵਾਨੀਗੜ੍ਹ (ਗੁਰਵਿੰਦਰ ਸਿੰਘ ਰੋਮੀ)ਕੱਲ ਸਥਾਨਕ ਫੱਗੂਵਾਲਾ ਕੈਂਚੀਆਂ ਚ ਸਥਿੱਤ ਰਹਿਬਰ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਐਮ.ਐਸ. ਖਾਨ ਬਤੌਰ ਮੁੱਖ ਮਹਿਮਾਨ ਵੱਜੋ ਪਹੁੰਚੇ। ਡਾ. ਐਮ.ਐਸ. ਖਾਨ ਅਤੇ ਸਮੂਹ ਰਹਿਬਰ ਪਰਿਵਾਰ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ,
ਡਾ.ਐਮ.ਐਸ.ਖਾਨ ਜੀ ਨੇ ਕਿਹਾ ਦੇਸ਼ ਅਤੇ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਯੋਧਿਆ ਦੀਆ ਯਾਦਾ ਨੂੰ ਤਾਜਾ ਰੱਖਣਾ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਅਤੇ ਅਸੀ ਉਹਨਾ ਦੇ ਪਾਏ ਹੋਏ ਸਿਧਾਂਤਾ ਤੇ ਚੱਲ ਸਕੀਏ। ਇਸ ਸਮੇ ਉਹਨਾ ਨੇ ਵਿਦਿਅਰਥੀਆ ਨੂੰ ਨਸ਼ਿਆ ਦੇ ਪ੍ਰਭਾਵ ਅਤੇ ਨਸ਼ਾ ਛੱਡਣ ਸਬੰਧੀ ਧਾਰਨਾਵਾਂ ਤੇ ਵਿਚਾਰ-ਵਟਾਂਦਰਾਂ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਨਸ਼ਾ ਛਡਾਉਣ ਵਿੱਚ ਪਰਿਵਾਰਿਕ ਸਹਿਯੋਗ, ਸਮਾਜਿਕ ਸਹਿਯੋਗ ਦੀ ਮਹੱਤਤਾ ਵੀ ਸਮਝਾਈ। ਇਸ ਮੌਕੇ ਪ੍ਰਿੰਸੀਪਲ ਰਮਨਦੀਪ ਕੌਰ, ਡਾਂ ਸਿਰਾਜੂਨਬੀ ਜਾਫਰੀ,ਡਾ. ਸਦਫ ਫਿਰਦੋਸ, ਜਸ਼ਨਪਾਲ ਕੌਰ, ਪਵਨਪ੍ਰੀਤ ਕੌਰ, ਨਛੱਤਰ ਸਿੰਘ, ਨਰੇਸ ਚੰਦਰ, ਅਸਗਰ ਅਲੀ, ਮਨਦਪੀ ਕੌਰ, ਮਦਨਜੀਤ ਸਿੰਘ ਕੌਰ ਆਦਿ ਵੀ ਮੌਜੂਦ ਸਨ। ਇਸ ਸਮੇ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਸ਼ਾਮਿਲ ਸਨ।