ਭਵਾਨੀਗੜ੍ਹ ,28ਸਤੰਬਰ (ਯੁਵਰਾਜ ਹਸਨ) ਅਨਾਜ ਮੰਡੀ ਭਵਾਨੀਗੜ੍ਹ ਵਿੱਚ ਕਈ ਸਾਲਾਂ ਬਾਅਦ ਬਾਸਮਤੀ ਜੀਰੀ ਦੀ ਪਲੇਠੀ ਟਰਾਲੀ ਨੇ ਅਨਾਜ ਮੰਡੀ ਦੇ ਆੜਤੀਆ ਦੇ ਮੂੰਹਾ ਤੇ ਰੋਣਕਾ ਲਿਆ ਦਿੱਤੀਆ । ਇਲਾਕਾ ਭਵਾਨੀਗੜ ਦੇ ਕਿਸਾਨ ਇਸ ਤੋ ਪਹਿਲਾਂ ਆਪਣੀ ਬਾਸਮਤੀ ਦੀ ਫਸਲ ਚੀਕਾ ਮੰਡੀ ਜਾਂ ਕਿਸੇ ਹੋਰ ਮੰਡੀ ਵਿੱਚ ਵੇਚਣ ਲਈ ਮਜਬੂਰ ਸਨ ਪਰ ਇਸ ਵਾਰ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ "ਦੀਪਾ " ਉਹਨਾਂ ਦੀ ਟੀਮ,ਸਮੂਹ ਆੜਤੀ ਭਾਈਚਾਰੇ ਵੱਲੋਂ ਅਨਾਜ ਮੰਡੀ ਭਵਾਨੀਗੜ੍ਹ ਵਿੱਚ ਬਾਸਮਤੀ ਜੀਰੀ ਦੀ ਖਰੀਦ ਕਰਵਾਉਣ ਲਈ ਮਿਹਨਤ ਕੀਤੀ ਅਤੇ ਇਹ ਸਫਲ ਵੀ ਹੋਈ ਜਿਸ ਵਿੱਚ ਕਿ ਪ੍ਰਗਟ ਸਿੰਘ ਢਿੱਲੋਂ ਪ੍ਰਧਾਨ ਟਰੱਕ ਯੂਨੀਅਨ ਨੇ ਵੀ ਪੂਰਾ ਸਹਿਯੋਗ ਦਿੱਤਾ । ਇਸ ਮੋਕੇ ਬਾਸਮਤੀ ਦੀ ਫਸਲ ਲੈ ਕੇ ਪਹੁੰਚੇ ਕਿਸਾਨ ਦਾ ਆੜਤੀ ਭਾਈਚਾਰੇ ਵੱਲੋਂ ਲੋਈਆਂ ਪਾਕੇ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੀ ਫਸਲ ਦੀ ਬੋਲੀ ਕਰਵਾਈ ਗਈ। ਇਸ ਮੌਕੇ ਕਿਸਾਨ ਵੀਰਾਂ ਵੱਲੋਂ ਖੁਸ਼ੀ ਜਾਹਰ ਕਰਦੇ ਹੋਏ ਹੋਰ ਕਿਸਾਨਾਂ ਨੂੰ ਵੀ ਆਪਣੀ ਬਾਸਮਤੀ ਦੀ ਫਸਲ ਅਨਾਜ ਮੰਡੀ ਭਵਾਨੀਗੜ੍ਹ ਵਿੱਚ ਲਿਆਉਣ ਦੀ ਅਪੀਲ ਕੀਤੀ । ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਨੇ ਮੰਡੀ ਵਿੱਚ ਪਹੁੰਚੇ ਕਿਸਾਨਾਂ,ਖਰੀਦਦਾਰਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਖਰੀਦਦਾਰਾਂ ਅਤੇ ਓੁਚੇਚੇ ਤੋਰ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ ਉਹਨਾਂ ਵੱਲੋਂ ਵੀ ਕਿਸਾਨ ਵੀਰਾਂ ਨੂੰ ਆਪਣੀ ਫਸਲ ਮੰਡੀ ਭਵਾਨੀਗੜ੍ਹ ਵਿੱਚ ਲਿਆਉਣ ਦੀ ਅਪੀਲ ਕੀਤੀ ਗਈ ਅਤੇ ਕੋਈ ਵੀ ਦਿੱਕਤ ਨਾ ਆਉਣ ਅਤੇ ਵਧੀਆ ਰੇਟ ਲਗਵਾਉਣ ਦਾ ਭਰੋਸਾ ਦਿਵਾਇਆ ਗਿਆ ।ਇਸ ਮੌਕੇ ਵਰਿੰਦਰ ਮਿੱਤਲ ,ਗੁਰਪ੍ਰੀਤ ਫੌਜੀ ਆਲੋਅਰਖ ,ਗੁਰਮੀਤ ਸਿੰਘ, ,ਲੱਕੀ ਮੁਨੀਮ ,ਸੀਤਾ ਰਾਮ ਕੇਸਰੀ ਅਤੇ ਸਮੂਹ ਆੜਤੀ ਭਾਈਚਾਰਾ ਹਾਜ਼ਰ ਸੀ ।