ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ)
ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਰਹਿਬਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ, ਭਵਾਨੀਗੜ੍ਹ ਵਿਖੇ GNM ਸ਼ੈਸਨ 2023-24 ਸ਼ੁਰੂ ਹੋਣ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਸੋ ਇਸ ਮੋਕੇ ਐਮ.ਐਲ.ਏ ਨਰਿੰਦਰ ਕੌਰ ਭਰਾਜ ਜੀ ਦੇ ਪਤੀ ਸ੍ਰੀ ਮਨਦੀਪ ਸਿੰਘ ਜੀ ਮੁੱਖ ਮਹਿਮਾਨ ਵੱਜੋ ਸੁਖਮਨੀ ਸਾਹਿਬ ਦੇ ਪਾਠ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਐਮ.ਐਸ ਖਾਨ ਨੇ ਆਇਆ ਹੋਇਆ ਸਾਰੀਆ ਸਮੂਹ ਸੰਗਤਾ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਚੇਅਰਮੈਨ ਡਾ. ਐਮ.ਐਸ ਖਾਨ ਅਤੇ ਵਾਇਸ ਚੇਅਰਪ੍ਰਸਨ ਡਾ. ਕਾਫਿਲਾ ਖਾਨ ਜੀ ਨੇ ਸੰਸਥਾ ਵਿੱਚ ਪਿਛਲੇ ਪੰਜ ਸਾਲਾ ਤੋਂ ਵੀ ਵੱਧ ਸੇਵਾਵਾਂ ਨਿਭਾ ਰਹੇ ਸਟਾਫ ਮੈਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਡਾ. ਐਮ.ਐਸ ਖਾਨ ਅਤੇ ਵਾਇਸ ਚੇਅਰਪ੍ਰਸਨ ਡਾ. ਕਾਫਿਲਾ ਖਾਨ ਅਤੇ ਨਰਸਿੰਗ ਸਟਾਫ ਵੱਲੋ GNM ਸ਼ੈਸਨ 2023-24 ਦੇ ਸਾਰੇ ਵਿਦਿਆਰਥੀਆਂ ਨੂੰ ਕਾਲਜ ਦੀ ਵਰਦੀ, ਕਿਤਾਬਾਂ ਅਤੇ ਕਾਲਜ ਬੈਗ ਦਿੱਤੇ ਗਏ। ਅੱਜ ਕਰਵਾਇਆ ਗਿਆ ਇਹ ਸੁਖਮਨੀ ਸਾਹਿਬ ਦਾ ਪਾਠ ਇਸ ਗੱਲ ਦਾ ਸਬੂਤ ਹੈ ਕਿ ਰਹਿਬਰ ਫਾਊਡੇਸ਼ਨ ਵਿੱਚ ਸਾਰੇ ਹੀ ਧਰਮਾਂ ਨੂੰ ਇੱਕੋ ਜਿਹਾਂ ਸਮਝਿਆ ਜਾਦਾ ਹੈ।ਇਸ ਮੌਕੇ ਨਰਸਿੰਗ ਸਟਾਫ, BUMS ਸਟਾਫ ਅਤੇ ਸਮੂਹ ਸਟਾਫ ਸ਼ਾਮਿਲ ਸਨ।