ਸੰਗਰੂਰ ( ਯੁਵਰਾਜ ਹਸਨ) ਖੇਡਾ ਵਤਨ ਪੰਜਾਬ ਦੀਆ ਪ੍ਰੋਗਰਾਮ ਦੌਰਾਨ ਸ੍ਰੀ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਫਿਜੀਕਲ ਐਜੂਕੇਸ਼ਨ ,ਸੰਤ ਅਤਰ ਸਿੰਘ ਅਕੈਡਮੀ ਅਤੇ ਸਾਈ ਸੈਂਟਰ ਮਸਤੂਆਣਾ ਸਾਹਿਬ ਦੇ ਖੇਡ ਗਰਾਉਂਡਾ ਵਿਚ ਸਿਵਲ ਸਰਜਨ ਸੰਗਰੂਰ ਡਾ ਪਰਮਿੰਦਰ ਕੌਰ, ਜਿਲਾ ਐਪੀਡੀਮੋਲੋਜਿਸਟ ਡਾ ਉਪਾਸਨਾ ਬਿੰਦਰਾ ਅਤੇ ਸੀਨੀਅਰ ਮੈਡੀਕਲ ਅਫਸਰ ਲੌਗੋਵਾਲ ਡਾ ਹਰਪ੍ਰੀਤ ਸਿੰਘ ਦੇ ਦਿਸਾ ਨਿਰਦੇਸਾ ਅਨੁਸਾਰ ਅਤੇ AMO ਹਰਦੇਵ ਸਿੰਘ ਅਤੇ ਸਿਹਤ ਸੁਪਰਵਾਈਜ਼ਰ ਗੁਰਮੀਤ ਸਿੰਘ ਸਿੱਧੂ ਦੀ ਸੁਪਰਵੀਜ਼ਨ ਅਤੇ ਸਿਹਤ ਸੁਪਰਵਾਈਜ਼ਰ ਸੁਖਪਾਲ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਕਰਮਚਾਰੀ ਮਨਜੀਤ ਸਿੰਘ ਅਤੇ ਜਸਵੀਰ ਸਿੰਘ ਨੇ ਡੇਂਗੂ ,ਮਲੇਰੀਆ ਅਤੇ ਹੋਰ ਮੌਸਮੀ ਬਿਮਾਰੀਆ ਤੋ ਬਚਾਅ ਲਈ ਸਪਰੇਅ ਕਰਵਾਈ ਤਾ ਜੋ ਇਹਨਾ ਉਪਰੋਕਤ ਬਿਮਾਰੀਆ ਤੋ ਖੇਡਾ ਵਿਚ ਹਿੱਸਾ ਲੈ ਰਹੇ ਸਾਰੇ ਖਿਡਾਰੀਆ ਅਤੇ ਸਟਾਫ ਮੈਬਰਾ ਦਾ ਬਚਾ ਹੋ ਸਕੇ।ਇਸ ਦੌਰਾਨ ਡੇਂਗੂ ਮੱਛਰ ਦੇ ਲਾਰਵੇ ਸੰਬੰਧੀ ਚੈਕਿੰਗ ਕਰਨ ਉਪਰੰਤ ਕੁਝ ਕੰਨਟੇਨਰਾ ਵਿਚੋ ਡੇਂਗੂ ਦਾ ਲਾਰਵਾ ਨਸਟ ਕਰਵਾਇਆ।ਇਸ ਐਕਟੀਵਿਟੀ ਦੌਰਾਨ ਸਿਹਤ ਕਰਮਚਾਰੀ ਭੁਪਿੰਦਰ ਪਾਲ ਵੀ ਹਾਜ਼ਰ ਸਨ।