ਭਵਾਨੀਗੜ (ਯੁਵਰਾਜ ਹਸਨ) ਸਾਹਿਬ ਡਾ.ਭੀਮ ਰਾਓ ਅੰਬੇਡਕਰ ਨੌਜਵਾਨ ਸਭਾ ਘਰਾਚੋਂ ਵੱਲੋਂ ਪਹਿਲਾਂ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਡਾ.ਵਨੀਤ ਕੁਮਾਰ S.D.M ਸਾਹਿਬ ਜੀ ਦੇ ਆਪਣੇ ਕਰਕਮਲਾਂ ਨਾਲ ਕੀਤਾ। ਅਤੇ ਬਾਬਾ ਸਾਹਿਬ ਜੀ ਦੇ ਕਲੱਬ ਸਦਕਾ ਮਿੱਤਲ ਬਲੱਡ ਬੈਂਕ ਸੰਗਰੂਰ ਨੂੰ 50 ਜੁਨਿਟ ਬਲੱਡ ਦਾ ਸਹਿਯੋਗ ਕੀਤਾ। ਸਾਡੇ ਕਲੱਬ ਦਾ ਹੋਸਲਾ ਵਧਾਉਣ ਦੇ ਲਈ ਸਾਡੇ ਵਿਚਕਾਰ C.Mਦੇ O.S.Dਸੁਖਵੀਰ ਸਿੰਘ, ਗੁਰਮੇਲ ਸਿੰਘ ਚੇਅਰਮੈਨ , ਦਲਜੀਤ ਸਿੰਘ O.S.D ਤੇ ਹੋਰ ਸਾਥੀ ਹਾਜ਼ਰ ਹੋਏ। ਕਲੱਬ ਵੱਲੋਂ ਸਨਮਾਨ ਕੀਤਾ ਗਿਆ ਇਸ ਮੌਕੇ ਬਾਬਾ ਸਾਹਿਬ ਕਲੱਬ ਦੀ ਟੀਮ ਦੇ ਮੈਂਬਰ ਗੁਰਪਿਆਰ ਸਿੰਘ,ਮੇਜਰ ਸਿੰਘ,ਮਾ.ਤਰਸੇਮ ਸਿੰਘ, ਲਾਭ ਸਿੰਘ ਸਾ.ਚੇਅਰਮੈਨ,ਡਾ.ਚਮਕੌਰ ਸਿੰਘ, ਸੋਮਾ ਕਬੱਡੀ ਖਿਡਾਰੀ,ਲੱਖੀ, ਜਸਵੀਰ ਸਿੰਘ,ਸੁਖਜਿੰਦਰ ਸਿੰਘ,ਡਾ.ਕਸਮੀਰ ਸਿੰਘ,ਸਨੀ, ਗੁਰਸੇਵਕ ਸਿੰਘ ਪ੍ਰਧਾਨ ਉਧਮ ਸਿੰਘ ਨੌਜਵਾਨ ਕਲੱਬ ਬਿਗੜਵਾਲ ਦਾ ਬਹੁਤ ਵੱਡਾ ਯੋਗਦਾਨ ਰਿਹਾ। ਸਮਾਜ ਸੇਵੀ ਗੁਰਜੀਤ ਸਿੰਘ ASI ਤੇ ਉਧਮ ਸਿੰਘ ਵੱਲੋਂ ਫਰੂਟ ਦੀ ਸੇਵਾ ਲਗਾਈ।