ਸੰਗਰੂਰ 9 ਅਕਤੂਬਰ [ਯੁਵਰਾਜ ਹਸਨ]ਜਿਥੇ 8736 ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਧਰਨਾ ਲਗਾਤਾਰ ਜਾਰੀ ਹੈ। ਮਨਪ੍ਰੀਤ ਸਿੰਘ ਮੋਗਾ ਦੀ ਨੁਮਾਇੰਦਗੀ ਹੇਠ ਧਰਨਾ ਅੱਜ 118 ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ। ਮੀਤ ਪ੍ਰਧਾਨ ਪੰਜਾਬ ਜਗਸੀਰ ਸਿੰਘ ਸੰਧੂ ਅਤੇ ਰਣਜੀਤ ਸਿੰਘ ਭੱਟੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਵੱਡਾ ਧੋਖਾ ਕੀਤਾ। ਮੁੱਖ ਮੰਤਰੀ ਪੰਜਾਬ ਚੌਥੀ ਵਾਰ ਮੀਟਿੰਗ ਕਰਨ ਤੋਂ ਭੱਜਿਆ ਹੈ। ਸਾਡੀ ਪਟਿਆਲਾ ਪ੍ਰਸ਼ਾਸਨ ਵਲੋਂ ਮੀਟਿੰਗ ਫਿਕਸ ਕਰਵਾਈ ਗਈ ਪਰ ਪਹਿਲਾਂ ਤਾਂ ਬਿਨਾਂ ਕਾਰਨ ਦੱਸੇ ਹੀ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਰਹੀ ਪਰ ਲੰਘੀ 4 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਣੀ ਤਹਿ ਹੋਈ ਸੀ ਪਰ ਮੁੱਖ ਮੰਤਰੀ ਆਪ ਨਾ ਆ ਕੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਅਤੇ ਅਮਨ ਅਰੋੜਾ ਕੈਬਨਿਟ ਮੰਤਰੀ ਨਾਲ ਕਰਵਾਈ।ਪਰ ਇਸ ਮੀਟਿੰਗ ਨੂੰ ਇਕ ਟਾਈਮ ਪਾਸ ਮੀਟਿੰਗ ਕਹਿ ਸਕਦੇ ਹਾਂ। ਆਗੂਆਂ ਨੇ ਦੱਸਿਆ ਕਿ ਆਉਣ ਵਾਲੀ 14 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਪੰਜਾਬ ਪੱਧਰ ਤੇ ਵੱਡੇ ਰੂਪ ਵਿਚ ਰੈਲੀ ਕਰਾਗੇ , ਉਥੇ ਗੁਪਤ ਅੈਕਸ਼ਨ ਵੀ ਕੀਤੇ ਜਾਣਗੇ ਜਿਸ ਦਾ ਜਾਨੀ ਤੇ ਮਾਲੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਸਾਥੀ ਇੰਦਰਜੀਤ ਸਿੰਘ ਮਾਨਸਾ ਲਗਾਤਾਰ ਪਾਣੀ ਵਾਲੀ ਟੈਂਕੀ ਤੇ ਡਟਿਆ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਸਾਡੀਆਂ ਜਾਇਜ ਅਤੇ ਹੱਕੀ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ।।ਪੰਜਾਬ ਸਰਕਾਰ ਜਿੰਨਾ ਜ਼ਿਆਦਾ ਸਮਾਂ ਲੰਘਾਉਣ ਦੀ ਕੋਸ਼ਿਸ਼ ਕਰਦੀ ਰਹੇਗੀ, ਸੰਘਰਸ਼ ਵੀ ਦਿਨੋਂ ਦਿਨ ਤਿੱਖਾ ਹੁੰਦਾ ਰਹੇਗਾ। ਆਉਣ ਵਾਲੇ ਦਿਨਾਂ ਵਿੱਚ ਕੋਈ ਸਾਰਥਕ ਹੱਲ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਸਰਕਾਰ ਨੂੰ ਥਾਂ ਥਾਂ ਘੇਰਿਆ ਜਾਵੇਗਾ। ਕਿਸੇ ਵੀ ਮੰਤਰੀ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ। ਪਹਿਲਾਂ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਪੰਜਾਬ ਸਰਕਾਰ ਮੁੱਕਰ ਚੁੱਕੀ ਹੈ ਜਿਸਦਾ ਜਵਾਬ ਆਉਣ ਵਾਲੇ ਦਿਨਾਂ ਵਿਚ ਦੇਣ ਜਾ ਰਹੇ ਹਾਂ।ਇਸ ਸਮੇਂ ਰਣਜੀਤ ਸਿੰਘ ਭੱਟੀਵਾਲ ਸਟੇਟ ਕਮੇਟੀ ਮੈਂਬਰ ਅਤੇ ਜਿਲਾ ਪ੍ਰਧਾਨ ਰੇਸ਼ਮ ਸਿੰਘ ਸਟੇਟ ਕਮੇਟੀ ਮੈਂਬਰ ਨਿਰਮਲ ਸਿੰਘ ਕਲੋਦੀ ਆਈ ਈ ਵੀ ਪੰਜਾਬ ਪ੍ਰਧਾਨ ਗੁਰਲਾਲ ਸਿੰਘ ਹਰਦੀਪ ਸਿੰਘ ਵਿਕਾਸ ਵਡੇਰਾ ਵਿਸ਼ਾਲ ਵਡੇਰਾ ਅਜੀਤ ਪਾਲ ਦਾਸ ਕੰਤ ਸਿੰਘ ਮਲਕੀਤ ਸਿੰਘ ਔਲਖ ਅਵਤਾਰ ਸਿੰਘ ਸ਼ਿਵਚਰਨ ਸਿੰਘ ਜਗਸੀਰ ਸਿੰਘ ਅੰਮ੍ਰਿਤਪਾਲ ਸਿੰਘ ਮੋਹਣ ਸਿੰਘ ਗੱਗੜਪੁਰ ਅਤੇ ਮੈਡਮ ਡਾ ਮਨਪ੍ਰੀਤ ਕੌਰ ਹਰਵਿੰਦਰ ਕੌਰ ਮਨਪ੍ਰੀਤ ਕੌਰ ਰਮਨਦੀਪ ਕੌਰ ਸੰਦੀਪ ਕੌਰ ਆਦਿ ਹਾਜ਼ਰ ਸਨ।