ਭਵਾਨੀਗੜ (ਗੁਰਵਿੰਦਰ ਸਿੰਘ ) ਪਿੰਡ ਰਾਏ ਸਿੰਘ ਵਾਲਾ ਵਿਖੇ ਮੈਂਟਲ ਹੈਲਥ ਡੇ ਮਨਾਇਆ ਗਿਆ। ਇਸ ਮੌਕੇ HWC ਹਰਕਿਸ਼ਨਪੂਰਾ ਅਤੇ ਆਂਗਨਵਾੜੀ ਵਰਕਰ ਰਾਏ ਸਿੰਘ ਵਾਲਾ ਦੀ ਟੀਮ ਵਲੋ ਪਿੰਡ ਦੇ ਲੋਕਾਂ ਨੂੰ ਦਿਮਾਗੀ ਸੰਤੁਲਨ ਠੀਕ ਰੱਖਣ ਲਈ ਸਿਹਤ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਸੀ. ਐਚ.ਓ ਨੇਹਾ ਵੱਲੋਂ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਸਹੀ ਰੱਖਣ ਦੇ ਲਈ ਸਾਡੀ ਟੀਮ ਵਲੋ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ ਅਤੇ ਅੱਜ ਦੇ ਇਸ ਖਾਸ ਦਿਨ ਮੈਂਟਲ ਹੈਲਥ ਡੇ ਮੌਕੇ ਲੋਕਾਂ ਨੂੰ ਉਹਨਾਂ ਦੇ ਚੰਗਾ ਭੋਜਨ, ਚੰਗਾ ਜੀਵਨ ਅਤੇ ਯੋਗਾ ਦੇ ਫਾਇਦੇਆ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਦੱਸਿਆ ਕਿ ਅੱਜ ਦੀ ਭੱਜ-ਦੌੜ ਅਤੇ ਤਨਾਅ ਭਰੀ ਜ਼ਿੰਦਗੀ ਵਿਚ ਦਿਮਾਗੀ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਮੇਂ ਸਿਰ ਸੌਂਣ ਬਾਰੇ ਵੀ ਲੋਕਾਂ ਨੂੰ ਦੱਸਿਆ ਗਿਆ। ਇਸ ਮੌਕੇ ਹਰਵਿੰਦਰ ਕੌਰ, ਸਰਬਜੀਤ ਕੌਰ ਆਸ਼ਾ ਵਰਕਰ ਅਤੇ ਲਖਵਿੰਦਰ ਸਿੰਘ ਟੀਚਰ ਆਦਿ ਹਾਜ਼ਰ ਸਨ।