ਭਵਾਨੀਗੜ (ਯੁਵਰਾਜ ਹਸਨ) ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵੱਲੋ ਟਰੱਕ ਉਪਰੇਟਰਾਂ ਪ੍ਰਤੀ ਵੜੇ ਘਟੀਆ ਪੱਧਰ ਦੇ ਸ਼ਬਦ ਵਰਤਣ ਅਤੇ ਝੋਨੇ ਦੀ ਢੋਆ ਢੁਆਈ ਲਈ ਧੱਕੇ ਨਾਲ ਟਰਾਲੀਆਂ ਚਲਾਉਣ ਵਾਲੇ ਵਿਵਾਦਾਤ ਬਿਆਨ ਨਾਲ ਪੂਰੇ ਪੰਜਾਬ ਦੇ ਟਰੱਕ ਉਪਰੇਟਰਾਂ ਦੇ ਬੱਚਿਆਂ ਦੇ ਪੇਟ ਲੱਤ ਮਾਰਨ ਵਾਲੀ ਸਰਕਾਰ ਸਾਬਤ ਹੋ ਰਹੀ ਹੈ ਓੁਪਰੋਕਤ ਸ਼ਬਦਾ ਦਾ ਪ੍ਰਗਟਾਵਾ ਅੱਜ ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ ਤੇ ਸਟੇਟ ਕਾਰਜਕਾਰੀ ਮੈਂਬਰ ਬੀ ਜੇ ਪੀ ਪੰਜਾਬ ਅਤੇ ਵਿਪਨ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ ਨੇ ਅੱਜ ਸਾਝੇ ਤੋਰ ਤੇ ਗੱਲਬਾਤ ਕਰਦਿਆ ਪ੍ਰਗਟ ਕੀਤੇ । ਓੁਹਨਾ ਕਿਹਾ ਕਿ ਕੁਲਤਾਰ ਸੰਧਵਾਂ ਗਿਆਨੀ ਜ਼ੈਲ ਸਿੰਘ ਦੇ ਪਰਿਵਾਰ ਵਿੱਚੋਂ ਹੈ ਇਸ ਪਰਿਵਾਰ ਨੇ ਪਹਿਲਾਂ ਵੀ ਸਿੱਖਾਂ ਦੇ ਅਕਾਲ ਤਖਤ ਸਾਹਿਬ ਹਮਲਾ ਕਰਨ ਲਈ ਦਸਖਤ ਕੀਤੇ ਸਨ ਜਿਸ ਵਿਆਕਤੀ ਨੂੰ ਉੱਚ ਅਹੁਦੇ ਤੇ ਬੈਠ ਕੇ ਬੋਲਣ ਦੀ ਲਿਆਕਤ ਨੀ ਆਈ ਇਸ ਨੂੰ ਤਰੁੰਤ ਅਹੁਦੇ ਤੋ ਹਟਾਇਆ ਜਾਵੇ ਮੈ ਪੰਜਾਬ ਟਰੱਕ ਏਕਤਾ ਜਥੇਬੰਦੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਵਿਆਕਤੀ ਦਾ ਬਾਈਕਾਟ ਕੀਤਾ ਜਾਵੇ । ਗੁਰਤੇਜ ਸਿੰਘ ਝਨੇੜੀ ਨੇ ਆਖਿਆ ਕਿ ਟਰੱਕ ਯੂਨੀਆਨਾ ਅਤੇ ਵਪਾਰੀਆ ਦਾ ਨੋਹ ਮਾਸ ਦਾ ਰਿਸ਼ਤਾ ਲੰਮੇ ਸਮੇ ਤੋ ਬਣਿਆ ਹੋਇਆ ਹੈ ਅਤੇ ਕਦੇ ਵੀ ਕੋਈ ਗੱਲਬਾਤ ਨਹੀ ਹੋਈ ਅਗਰ ਕੋਈ ਨਿੱਕੀ ਮੋਟੀ ਗੱਲਬਾਤ ਹੁੰਦੀ ਵੀ ਹੈ ਤਾ ਮਿਲ ਬੈਠਕੇ ਆਪਸ ਵਿਚ ਗੱਲਬਾਤ ਕਰਕੇ ਮਸਲੇ ਦਾ ਹੱਲ ਵੀ ਹੁੰਦਾ ਰਿਹਾ ਹੈ ਓੁਹਨਾ ਕਿਹਾ ਕਿ ਸਪੀਕਰ ਕੁਲਤਾਰ ਸੰਧਵਾ ਵਲੋ ਵਰਤੇ ਗਏ ਸ਼ਬਦ ਹਰਾਮਜਾਦਿਆ ਤੇ ਟਰੱਕ ਅਪਰੇਟਰਾ ਵਿਚ ਭਾਰੀ ਨਰਾਜਗੀ ਪਾਈ ਜਾ ਰਹੀ ਹੈ ਜਿਸ ਤੇ ਸੂਬਾ ਸਰਕਾਰ ਵਲੋ ਸਖਤ ਫੈਸਲਾ ਲੈਕੇ ਕੁਲਤਾਰ ਸੰਧਵਾ ਨੂੰ ਲਾਭੇ ਕੀਤਾ ਜਾਵੇ । ਇਸ ਸਬੰਧੀ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਸੰਧਵਾ ਇਹ ਵੀ ਭੁੱਲ ਗਏ ਕਿ ਦੇਸ਼ ਦੀ ਤਰੱਕੀ ਤੇ ਦੇਸ਼ ਅੰਦਰ ਅੰਨ ਦਾ ਦਾਣਾ ਇਧਰੋ ਓੁਧਰ ਪਹੁੱਚਾਓੁਣ ਲਈ ਟਰੱਕ ਅਪਰੇਟਰਾ ਦਾ ਕਿੱਡਾ ਵੱਡਾ ਯੋਗਦਾਨ ਹੈ ਓੁਹਨਾ ਕੁਲਤਾਰ ਸੰਧਵਾ ਵਲੋ ਵਰਤੇ ਸਬਦ ਹਰਾਮਜਾਦੇ ਤੇ ਭਾਰੀ ਇਤਰਾਜ ਕਰਦਿਆ ਆਖਿਆ ਕਿ ਇਸ ਤਰਾ ਦੇ ਆਗੂਆ ਦਾ ਹੁਣ ਬਾਈਕਾਟ ਕਰਨਾ ਬਣਦੈ ਤੇ ਵੇਖਦੇ ਹਾ ਜਾਗਦੀਆ ਜਮੀਰਾ ਕਿੰਨਾ ਇਸ ਤੇ ਕੀ ਪ੍ਰਤੀਕਰਮ ਦਿੰਦੀਆ ਹਨ ਤੇ ਮੁੱਖ ਮੰਤਰੀ ਪੰਜਾਬ ਕਦੋ ਕੈਬਨਿਟ ਚੋ ਬਾਹਰ ਕਰਦੇ ਹਨ।