ਰਹਿਬਰ ਕਾਲਜ ਭਵਾਨੀਗੜ ਵਿਖੇ ਬਰੈਸਟ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ*

ਭਵਾਨੀਗੜ (ਗੁਰਵਿੰਦਰ ਸਿੰਘ) ਰਹਿਬਰ ਆਯੂਰਵੈਦਿਕ ਅਤੇ ਯੂਨਾਨੀ ਟਿੱਬੀ ਮੈਡੀਕਲ ਕਾਲਜ, ਭਵਾਨੀਗੜ ਵਿਖੇ ਬਰੈਸਟ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ ਇਹ ਪ੍ਰੋਗਰਾਮ ਰਹਿਬਰ ਫਾਊਂਡੇਸ਼ਨ ਦੇ ਚੇਅਰਮੈਨ ਡਾ. ਐਮ. ਐਸ ਖਾਨ ਦੀ ਅਗਵਾਈ ਹੇਠ ਕਰਵਾਇਆ ਗਿਆ। ਉਨਾਂ ਨੇ ਬਰੈਸਟ ਕੈਂਸਰ ਦੇ ਹੋਣ ਦੇ ਕਾਰਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਉਪਚਾਰ ਸੰਬੰਧੀ ਭਾਸ਼ਣ ਦਿਤਾ। ਇਸ ਤੋਂ ਇਲਾਵਾ ਬਰੈਸਟ ਕੈਂਸਰ ਬਾਰੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰ – ਵਟਾਂਦਰੇ ਕੀਤੇ ਗਏ। ਪ੍ਰੋਗਰਾਮ ਦੇ ਅੰਤ ਤੇ ਸੰਸਥਾ ਦੇ ਚੇਅਰਮੈਨ ਡਾ. ਐਮ. ਐਸ ਖਾਨ ਨੇ ਸੰਦੇਸ਼ ਦਿੱਤਾ ਕਿ ਹਰ ਉਮਰ ਦੇ ਇਨਸਾਨ ਲਈ ਸਰੀਰਿਕ ਫਿਟਨੈਸ਼ ਬਹੁਤ ਜ਼ਰੂਰੀ ਹੈ ਇਸ ਨਾਲ ਸਾਡੀ ਅਮੂਨਿਟੀ ਪਾਵਰ ਮਜਬੂਤ ਹੁੰਦੀ ਹੈ ਜੋ ਸਾਡੇ ਸਰੀਰ ਨੂੰ ਇਸ ਤਰਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਯੋਗ ਬਣਉਦਾ ਹੈ ਇਸ ਤੋਂ ਇਲਾਵਾ ਵਿਦਿਆਰਥੀਆ ਦੇ ਇਸ ਵਿਸ਼ੇ ਭਾਸ਼ਣ ਮੁਕਾਬਲੇ , ਸਲੋਗਨ ਮੇਕਿੰਗ, ਪੋਸਟਰ ਮੇਹਕਿੰਗ ਆਦਿ ਗਤੀਵਿਧੀਆ ਕਰਵਾਈਆ ਗਈਆ ਇਸ ਮੌਕੇ ਪਵਨਦੀਪ ਕੌਰ, ਜਸ਼ਨਪਾਲ ਕੌਰ, , ਅਸਗਰ ਅਲੀ, ਮਦਨਜੀਤ ਸਿੰਘ, ਗੁਰਵਿੰਦਰ ਸਿੰਘ ਸਮੂਹ ਸਟਾਫ ਅਤੇ ਵਿਦਿਆਰਥੀ ਸਾਮਿਲ ਸਨ।