ਤਿੰਨ ਰੋਜਾ ਕਲੱਸਟਰ-17 ਟੇਬਲ ਟੈਨਿਸ ਮੁਕਾਬਲੇ ਦੀ ਮੇਜ਼ਬਾਨੀ ਕਰ ਰਿਹੈ ਹੈਰੀਟੇਜ ਸਕੂਲ

ਭਵਾਨੀਗੜ੍ਹ, 29 ਅਕਤੂਬਰ (ਗੁਰਵਿੰਦਰ ਸਿੰਘ) : ਸੀ. ਬੀ. ਐਸ. ਈ. ਵੱਲੋਂ ਬੱਚਿਆਂ ਨੂੰ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਅਧੀਨ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਨੂੰ ਇਸ ਸਾਲ ਸੀ.ਬੀ.ਐਸ.ਈ ਦੁਆਰਾ ਆਯੋਜਿਤ ਤਿੰਨ ਰੋਜ਼ਾ ਕਲੱਸਟਰ-17 ਟੇਬਲ ਟੈਨਿਸ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ। ਇਸ ਕਲੱਸਟਰ ਵਿੱਚ ਕੁੱਲ 28 ਸਕੂਲਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਉਦਘਾਟਨ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ (ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ) ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਸਹੁੰ ਚੁੱਕ ਸਮਾਗਮ ਦੌਰਾਨ ਬੱਚਿਆਂ ਨੇ ਮਾਰਚ ਪਾਸਟ ਕੀਤਾ ਅਤੇ ਇਸ ਮੁਕਾਬਲੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ। ਮੁੱਖ ਮਹਿਮਾਨ ਡਾ. ਧੂਰੀ ਨੇ ਝੰਡਾ ਲਹਿਰਾਇਆ ਅਤੇ ਗੁਬਾਰੇ ਛੱਡਣ ਦੀ ਰਸਮ ਅਦਾ ਕਰਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ੍ਟ ਹੈਰੀਟੇਜ ਪਬਲਿਕ ਸਕੂਲ ਦੇ ਸਟੇਟ ਅਤੇ ਨੈਸ਼ਨਲ ਖਿਡਾਰੀਆਂ ਨੇ ਬਲਦੀ ਮਸ਼ਾਲ ਨਾਲ ਇੱਕ ਦੂਜੇ ਦੇ ਹੱਥ ਫੜ ਕੇ ਹਰ ਖਿਡਾਰੀ ਦੇ ਦਿਲ ਵਿੱਚ ਵਸੇ ਜਨੂੰਨ ਅਤੇ ਤਾਕਤ ਦਾ ਪ੍ਰਦਰਸ਼ਨ ਕੀਤਾ। ਬੁੱਢਾਦਲ ਪਬਲਿਕ ਸਕੂਲ, ਲੇਡੀ ਫਾਤਿਮਾ ਕਾਨਵੈਂਟ ਸਕੂਲ, ਬੀਪਸ ਇੰਟਰਨੈਸ਼ਨਲ ਸਕੂਲ, ਡੀ.ਏ.ਵੀ. ਪਬਲਿਕ ਸਕੂਲ (ਪਟਿਆਲਾ), ਜੀ.ਬੀ ਇੰਟਰਨੈਸ਼ਨਲ ਸਕੂਲ (ਨਾਭਾ), ਆਤਮਾਰਾਮ ਮੈਮੋਰੀਅਲ ਕਾਨਵੈਂਟ ਸਕੂਲ (ਬਰਨਾਲਾ) ਲਰਨਿੰਗ ਪਾਰਥ ਸਕੂਲ, ਬਰੂਕਫੀਲਡ ਇੰਟਰਨੈਸ਼ਨਲ ਸਕੂਲ ਸ਼ੇਖਪੁਰਾ, ਸੇਂਟ ਸੋਲਜ਼ਰ ਕਾਨਵੈਂਟ ਸਕੂਲ, ਮਾਨਵ ਮੰਗਲ ਸਕੂਲ ਜ਼ੀਰਕਪੁਰ, ਕਰੀਅਰ ਪੁਆਇੰਟ ਗੁਰੂਕੁਲ ਤਾਂਗੜੀ (ਮੁਹਾਲੀ) ਡੀ. ਏ. ਵੀ ਸਕੂਲ (ਸੁਨਾਮ), ਤਾਰਾ ਕਾਨਵੈਂਟ ਸਕੂਲ (ਮਲੇਰਕੋਟਲਾ) ਡੀ. ਏ. ਵੀ. ਪਬਲਿਕ ਸਕੂਲ ਸੈਕਟਰ-8, ਸੇਂਟ ਐਨੀਜ਼ ਕਾਨਵੈਂਟ ਸਕੂਲ ਸੈਕਟਰ-32, ਚਿਤਕਾਰਾ (ਚੰਡੀਗੜ੍ਹ) ਅਤੇ ਓਕਿਡਜ਼ ਇੰਟੇਲ ਪਬਲਿਕ ਸਕੂਲ (ਰੋਪੜ) ਆਦਿ ਦੀਆਂ ਟੀਮਾਂ ਨੇ ਭਾਗ ਲਿਆ। ਸਕੂਲ ਪੁੱਜੀਆਂ ਟੀਮਾਂ ਦਾ ਤਿਲਕ ਲਗਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਵਿਚ ਮਾਨਯੋਗ ਸੰਜੇ ਗੁਪਤਾ ਚੇਅਰਮੈਨ (ਵਸੰਤ ਵੈਲੀ ਸੰਗਰੂਰ), ਸਰਦਾਰ ਭੁਪਿੰਦਰ ਸਿੰਘ ਚੇਅਰਮੈਨ (ਮਾਤਾ ਗੁਜਰੀ ਪਬਲਿਕ ਸਕੂਲ ਦੇਵੀਗੜ੍ਹ) ਮਾਨਯੋਗ ਪੁਸ਼ਪਿੰਦਰ ਸਿੰਘ ਸਰਾਂ ਦਾ ਸਕੂਲ ਪ੍ਰਬੰਧਕਾਂ ਵੱਲੋਂ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਕੀਤਾ। ਟੇਬਲ ਟੈਨਿਸ ਖੇਡ ਇੰਸਟਰਕਟਰ ਹਰਜੀਤ ਸਿੰਘ ਨੇ ਬਤੌਰ ਮੁੱਖ ਰੈਫਰੀ ਅਤੇ ਮਾਨਯੋਗ ਰਾਜੀਵ ਵਰਮਾ ਨੇ ਬਤੌਰ ਆਬਜ਼ਰਵਰ ਦੀ ਜ਼ਿੰਮੇਵਾਰੀ ਚੁੱਕੀ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਹੋਰਨਾਂ ਆਈਆਂ ਟੀਮਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਮੁਕਾਬਲੇ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆ।