ਸਰਕਾਰ ਮਜ਼ਦੂਰਾਂ ਦੇ ਮੁੱਦਿਆਂ ਤੇ ਵੀ ਕਰੇ ਇੱਕ ਦਿਨ ਮਹਾਂ ਡਿਬੇਟ : ਚੋਪੜਾ

ਭਵਾਨੀਗੜ (ਗੁਰਵਿੰਦਰ ਸਿੰਘ) ਪੰਜਾਬ ਸਰਕਾਰ ਵੱਲੋ ਲੁਧਿਆਣਾ ਵਿਖੇ ਮੁੱਖ ਚਾਰ ਮੁੱਦੇ ਨਸ਼ੇ , ਗੈਗਸਟਰਾਂ ਨੂੰ ਪਨਾਹ , ਪੰਜਾਬ ਨੂੰ ਧੋਖਾ ਅਤੇ ਬੇਰੁਜਗਾਰੀ ਤੇ ਮਹਾਂ ਡਿਬੇਟ ਕਰਨੀ ਬਹੁਤ ਵਧੀਆ ਸਲਾਘਾਯੋਗ ਉਪਰਾਲਾ ਹੈ ਪਰ ਸਰਕਾਰ ਨੂੰ ਬਹੁਤ ਜ਼ਰੂਰੀ ਮੁੱਦਾ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵੀ ਇਸ ਮਹਾਂ ਬਹਿਸ ਵਿੱਚ ਸਾਮਿਲ ਕਰਨਾ ਚਾਹੀਦਾ ਸੀ ਇਨਾ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਅਤੇ ਭਵਾਨੀਗੜ੍ਹ ਤੋ ਬਸਪਾ ਆਗੂ ਜਸਵਿੰਦਰ ਸਿੰਘ ਚੋਪੜਾ ਨੇ ਅੱਜ ਭਵਾਨੀਗੜ ਵਿਖੇ ਪੱਤਰਕਾਰਾਂ ਨਾਲ ਸਾਂਝੇ ਕੀਤੇ ਉਨਾ ਕਿਹਾ ਕਿ ਗਰੀਬ ਮਜ਼ਦੂਰ ਦੀ ਹਾਲਤ ਬਹੁਤ ਪਤਲੀ ਅਤੇ ਤਰਸਯੋਗ ਹੈ ਅੱਤ ਦੀ ਮਹਿੰਗਾਈ ਕਾਰਨ ਮਜ਼ਦੂਰ ਗਰੀਬ ਵਰਗ ਬੁਰੀ ਤਰਾਂ ਪੀਸਿਆ ਗਿਆ ਹੈ ਮਜ਼ਦੂਰ ਵਰਗ ਅਪਣੇ ਪ੍ਰੀਵਾਰ ਬੱਚਿਆਂ ਨੂੰ ਪੜ੍ਹਾਈ , ਸਿਹਤ ਸੁਵਿਧਾ ਅਤੇ ਵਧੀਆ ਰਹਿਣ ਸ਼ਹਿਣ ਤਾ ਬਹੁਤ ਹੀ ਦੂਰ ਦੀ ਗੱਲ ਹੈ ਹੁਣ ਮਜ਼ਦੂਰ ਤਾਂ ਘਰ ਦਾ ਗੁਜ਼ਾਰਾ ਅਤੇ ਚੁੱਲਾ ਚਲਾਉਣ ਦੇ ਯੋਗ ਵੀ ਨਹੀ ਰਿਹਾ । ਉਨਾ ਪੰਜਾਬ ਸਰਕਾਰ ਨੂੰ ਪੁਰਜੋਰ ਬੇਨਤੀ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੇ ਮੁੱਦਿਆਂ ਤੇ ਵੀ ਇੱਕ ਦਿਨ ਵੱਡੀ ਮਹਾ ਬਹਿਸ ਡਿਬੇਟ ਰੱਖੀ ਜਾਵੇ ਬਹਿਸ ਤੋਂ ਬਾਅਦ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਕਾਨੂੰਨ ਬਣਾਏ ਜਾਣ ਤਾ ਜੋ ਮਜ਼ਦੂਰਾਂ ਦੇ ਪ੍ਰੀਵਾਰ ਵੀ ਕੁੱਝ ਵਧੀਆ ਜ਼ਿੰਦਗੀ ਜੀ ਸਕਣ ਅਤੇ ਪੰਜਾਬ ਸਰਕਾਰ ਵੱਲੋ ਮਜ਼ਦੂਰਾਂ ਦੀ 8 ਘੰਟੇ ਤੋ 12 ਘੰਟੇ ਕੀਤੀ ਦਿਹਾੜੀ ਨੂੰ ਸੋਧ ਕੇ ਦਿਹਾੜੀ ਦਾ ਟਾਇਮ 6 ਘੰਟੇ ਕੀਤਾ ਜਾਵੇ।