ਕਰਵਾਚੌਥ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਸਥਾਨਕ ਸ਼ਹਿਰ ਵਿੱਚ ਕਰਵਾਚੌਥ ਦੇ ਤਿਉਹਾਰ ਮੌਕੇ ਮਹਿਲਾਵਾਂ ਸਜ ਧੱਜ ਕੇ ਸਵੇਰੇ ਹੀ ਤਿਆਰ ਹੋ ਗਈਆਂ | ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਮਹਿਲਾਵਾਂ 'ਚ ਭਾਰੀ ਉਤਸ਼ਾਹ ਅਤੇ ਲਗਨ ਦਿਖਾਈ ਦਿੱਤੀ। ਬੁੱਧਵਾਰ ਨੂੰ ਸਵੇਰੇ 4 ਵਜੇ ਉੱਠ ਕੇ ਮਹਿਲਾਵਾਂ ਨੇ ਸਰਗੀ ਦੀ ਰਸਮ ਅਦਾ ਕਰਕੇ ਕਰਵਾਚੌਥ ਦਾ ਵਰਤ ਰੱਖਿਆ ਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਮਨੋਕਾਮਨਾ ਮੰਗੀ ਨਾਲ ਹੀ ਆਪਣੇ ਪਤੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਕਰਵਾਚੌਥ ਦੇ ਤਿਉਹਾਰ 'ਤੇ ਮਹਿਲਾਵਾਂ ਨੇ ਹੱਥਾਂ 'ਤੇ ਲਾਈ ਲਾਲ ਮਹਿੰਦੀ 'ਚ ਆਪਣੇ ਪਤੀ ਦਾ ਨਾਮ ਲਿਖਵਾਇਆ, ਬਾਹਾਂ 'ਚ ਰੰਗ ਬਿਰੰਗੀਆਂ ਚੂੜੀਆਂ, ਮੱਥੇ 'ਤੇ ਟਿੱਕਾ, ਗਲੇ 'ਚ ਹਾਰ, ਚਿਹਰੇ 'ਤੇ ਸੁੰਦਰ ਮੇਅਕਪ ਤੇ ਸੁੰਦਰ ਕੱਪੜੇ ਪਾ ਕੇ ਪੂਰੀ ਤਰ੍ਹਾਂ ਸਜ ਕੇ ਤਿਆਰੀਆਂ ਹੋਈਆਂ। ਇਸ ਸਮੇ ਗਲੀ ਮੁਹੱਲਿਆਂ 'ਚ ਸੁਹਾਗਣਾਂ ਨੇ ਕਰਵਾਚੌਥ ਨੂੰ ਲੈ ਕੇ ਬਾਜ਼ਾਰਾਂ 'ਚ ਖੂਬ ਖ਼ਰੀਦਾਰੀ ਕੀਤੀ। ਭਵਾਨੀਗੜ੍ਹ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸੈਂਕੜਾਂ ਦੀ ਸੰਖਿਆ 'ਚ ਸੁਹਾਗਣਾਂ ਨੇ ਕਰਵਾਚੌਥ ਦਾ ਤਿਉਹਾਰ ਮਨਾਇਆ। ਇਸ ਮੌਕੇ ਜੈਨ ਕਲੋਨੀ ਅਤੇ ਕਾਕੜਾ ਰੋਡ ਦੀਆਂ ਸੁਹਾਗਣਾਂ ਨੇ ਮੁਹੱਲੇ ਦੇ ਇੱਕ ਘਰ ਵਿੱਚ ਇਕੱਠੇ ਹੋ ਕੇ ਬੋਲੀਆਂ ਪਾਈਆਂ ਅਤੇ ਨੱਚ ਟੱਪ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਤੋਂ ਇਲਾਵਾ ਤੰਬੋਲਾ, ਕੁਰਸੀ ਤੇ ਬੈਠਣਾ ਸਮੇਤ ਹੋਰ ਗੇਮਾਂ ਖੇਡ ਕੇ ਕਰਵਾਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ।ਇਸ ਮੌਕੇ ਆਸ਼ਾ ਸਿੰਗਲਾ, ਗੀਤਾ ਸਿੰਗਲਾ, ਮੇਘਾ ਪੂਰੀ, ਸੁਖਮਿੰਦਰ ਕੌਰ ਮੈਡਮ ਨੀਰੂ, ਸਾਕਸ਼ੀ ਸ਼ਰਮਾ, ਕਿਰਨ ਸ਼ਰਮਾ, ਕੀਰਤੀ, ਕਮਲ ਰਾਣੀ, ਸਵਿਤਾ, ਡਿੰਪਲ ਰਾਣੀ ਆਦਿ ਹਾਜ਼ਰ ਸਨ।