ਭਵਾਨੀਗੜ੍ਹ 4 ਨਵੰਬਰ (ਗੁਰਵਿੰਦਰ ਸਿੰਘ )ਇਲਾਕੇ ਦੀ ਨਾਮਵਰ ਸੰਸਥਾ ਭਾਈ ਗੁਰਦਾਸ ਗਰੁੁੱਪ ਆਫ਼ ਇੰਸਟੀਚਿਊਸਨਜ਼ ਦੇ ਬੀ.ਐੱਡ. ਕਾਲਜ ਵੱਲੋਂ ‘ਪਰਾਲੀ ਨੂੰ ਨਾ ਸਾੜਣ ਸਬੰਧੀ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ ਸੰਗਰੂਰ ਜ਼ਿਲੇ ਦੇ ਪਿੰਡ ਫੱਗੂਵਾਲਾ ਵਿਖੇ ਕੱਢੀ ਗਈ। ਇਸ ਰੈਲੀ ਵਿੱਚ ਕਾਲਜ ’ਚ ਬੀ.ਐਡ ਕਰ ਰਹੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਆਪਣੀ ਸ਼ਮੂਲੀਅਤ ਕਰਵਾਈ। ਪਿੰਡ ਦੇ ਲੋਕਾਂ ਨੂੰ ਪਰਾਲੀ ਨੂੰ ਸਾੜਨ ਸੰਬੰਧੀ ਅਤੇ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ। ਪਿੰਡ ਦੇ ਲੋਕਾਂ ਵੱਲੋਂ ਇਸ ਰੈਲੀ ਵਿੱਚ ਕਾਫ਼ੀ ਦਿਲਚਸਪੀ ਦਿਖਾਈ। ਭਾਈ ਗੁਰਦਾਸ ਗਰੁੱਪ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਦੱਸਿਆ ਕਿ ਬੀ.ਐੱਡ. ਕਾਲਜ ਵੱਲੋਂ ਜ਼ਿਆਦਾਤਰ ਅਜਿਹੀਆਂ ਵਾਤਾਵਰਨ ਨਾਲ ਸਬੰਧਿਤ ਰੈਲੀਆਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਸਮੇਂ-ਸਮੇਂ ਤੇ ਜਾਗਰੂਕ ਵੀ ਕਰਦਾ ਰਹਿੰਦਾ ਹੈ ਕਿਉੰਕਿ ਵਾਤਾਵਰਨ ਦੀ ਸਾਂਭ-ਸੰਭਾਲ ਵੀ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਇੱਕ ਜਾਗਰੂਕ ਮਨੁੱਖ ਹੋਣ ਦੇ ਨਾਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੀਏ ਤੇ ਵਾਤਾਵਰਣ ਦੇ ਹੱਕ ਵਿੱਚ ਹੰਭਲਾ ਮਾਰੀਏ। ਉਨਾਂ ਕਿਹਾ ਕਿ ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਇੱਕ ਵਿਅਕਤੀ ਨੂੰ ਇੱਕ ਰੁੱਖ ਲਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਇਸ ਮੌਕੇ ਤੇ ਭਾਈ ਗੁਰਦਾਸ ਗਰੁੱਪ ਦੇ ਸਕੱਤਰ ਸ੍ਰੀਮਤੀ ਬਲਵਿੰਦਰ ਕੌਰ ਜਵੰਧਾ ਅਤੇ ਮੈਨੇਜਿੰਗ ਡਾਇਰੈਕਟਰ ਡਾ.ਸੁਵਰੀਤ ਕੌਰ ਜਵੰਧਾ ਨੇ ਵੀ ਕਿਹਾ ਕਿ ਵਾਤਾਵਰਣ ਦੇ ਹੱਕ ਵਿੱਚ ਅਜਿਹੀਆਂ ਰੈਲੀਆਂ ਕੱਢਣੀਆਂ ਬੇਹੱਦ ਜ਼ਰੂਰੀ ਹਨ।