ਭਵਾਨੀਗੜ (ਗੁਰਵਿੰਦਰ ਸਿੰਘ ) ਭਵਾਨੀਗੜ ਦੇ ਪਿੰਡ ਹਰਕਿਸ਼ਨਪੂਰਾ ਚ ਅੱਜ ਤੰਦਰੁਸਤ ਪੰਜਾਬ ਸਿਹਤ ਕੇਂਦਰ ਹਰਕਿਸ਼ਨਪੂਰਾ ਵਿਖੇ ਨੈਸ਼ਨਲ ਕੈਂਸਰ ਜਾਗਰੂਕ ਦਿਵਸ ਮਨਾਇਆ ਗਿਆ। ਜਿਸ ਵਿਚ ਪਿੰਡ ਦੇ ਲੋਕਾਂ ਨੂੰ ਲਗਾਤਾਰ ਵੱਧ ਰਹੇ ਮੂੰਹ, ਛਾਤੀ ਅਤੇ ਬੱਚੇਦਾਨੀ ਕੈਂਸਰ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀ ਪਰ ਸੀ. ਐਚ.ਓ ਨੇਹਾ ਨੇ ਦੱਸਿਆ ਕਿ ਲਗਾਤਾਰ ਕੈਂਸਰ ਦੇ ਕੇਸ ਜਿਥੇ ਸਾਹਮਣੇ ਆ ਰਹੇ ਨੇ ਤੇ ਲੋਕਾਂ ਨੂੰ ਜਾਗਰੂਕ ਹੋਣ ਦੀ ਵੀ ਜਰੂਰਤ ਹੈ ਅਤੇ ਉਹਨਾਂ ਦੱਸਿਆ ਕਿ ਸਾਡੀ ਟੀਮ ਵਲੋ ਲਗਾਤਾਰ ਸਿਹਤ ਨੂੰ ਤੰਦਰੁਸਤ ਅਤੇ ਚੰਗੀ ਸਿਹਤ ਬਣਾਉਣ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਉਹਨਾਂ ਦੱਸਿਆ ਕਿ ਤੰਦਰੁਸਤ ਸਿਹਤ ਨੂੰ ਰੱਖਣ ਲਈ ਸਹੀ ਖਾਣ ਪੀਣ ਦਾ ਵੀ ਧਿਆਨ ਰੱਖਣਾ ਜਰੂਰੀ ਹੈ ਅਤੇ ਹਰ ਰੋਜ ਘੱਟੋ-ਘੱਟ ਅੱਧਾ ਘੰਟਾ ਕਸਰਤ ਕਰਨ ਬਾਰੇ ਵੀ ਦੱਸਿਆ ਗਿਆ। ਅਤੇ ਇਸ ਕੈਂਪ ਵਿਚ ਉਹਨਾਂ ਕੈਂਸਰ ਦੀ ਬੀਮਾਰੀ ਤੋਂ ਬਚਾਅ ਕਰਨ ਲਈ ਹੋਰ ਵੀ ਵਧੇਰੀ ਜਾਨਕਾਰੀ ਲੋਕਾਂ ਨਾਲ ਸਾਂਝੀ ਕੀਤੀ ਜਾ ਜੋ ਕੈਂਸਰ ਨਾਮ ਦੀ ਬੀਮਾਰੀ ਤੋਂ ਬਚਾਅ ਰੱਖਿਆ ਜਾ ਸਕੇ।