ਭਵਾਨੀਗੜ੍ਹ[ਗੁਰਵਿੰਦਰ ਸਿੰਘ ਰੋਮੀ] ਸਥਾਨਕ ਫੱਗੂਵਾਲਾ ਕੈਚੀਆ ਵਿਖੇ ਸਥਿੱਤ ਰਹਿਬਰ ਫਾਊਡੇਸ਼ਨ ਭਵਾਨੀਗੜ੍ਹ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਮਾਨਯੋਗ ਚੇਅਰਮੈਨ ਡਾ. ਐਮ.ਐਸ. ਖਾਨ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਦਿਵਾਲੀ ਦਾ ਮਹੱਤਵ ਦੱਸਦੇ ਹੋਏ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆ ਵਿੱਚ ਰੰਗੋਲੀ ਦਾ ਮੁਕਾਬਲਾ ਕਰਵਾਇਆ ਜਿਸ ਵਿੱਚ ਵਿਦਿਆਰਥੀਆ ਵੱਲੋ ਬਹੁਤ ਸਹੋਣੀਆ ਰੰਗੋਲੀਆ ਬਣਾਈਆ ਗਈਆਂ। ਇਸ ਮੌਕੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਸ਼ਾਮਿਲ ਸਨ।