ਰਹਿਬਰ ਫਾਊਡੇਸ਼ਨ ਵਿਖੇ ਵਰਡ ਡਾਇਬਟਿਕ ਡੇਅ ਅਤੇ ਚਿਲਡਰਨ ਡੇਅ ਮਨਾਇਆ ਗਿਆ

ਭਵਾਨੀਗੜ (ਯੁਵਰਾਜ ਹਸਨ) ਸਥਾਨਕ ਫੱਗੂਵਾਲਾ ਕੈਚੀਆ ਵਿਖੇ ਸਥਿੱਤ ਰਹਿਬਰ ਫਾਊਡੇਸ਼ਨ ਭਵਾਨੀਗੜ੍ਹ ਵਿਖੇ ਵਰਡ ਡਾਇਬਟਿਕ ਡੇਅ ਅਤੇ ਚਿਲਡਰਨ ਡੇਅ ਮਨਾਇਆ ਗਿਆ। ਜਿਸ ਵਿੱਚ ਮਾਨਯੋਗ ਚੇਅਰਮੈਨ ਡਾ. ਐਮ.ਐਸ. ਖਾਨ ਵਿਸ਼ੇਸ ਤੌਰ ਤੇ ਪਹੁੰਚੇ । ਇਸ ਦੌਰਾਨ ਡਾ. ਐਮ.ਐਸ.ਖਾਨ ਜੀ ਨੇ ਇਸ ਖਤਰਨਾਕ ਬਿਮਾਰੀ ਦੀ ਰੋਕਥਾਮ ਅਤੇ ਇਸ ਬਿਮਾਰੀ ਤੋ ਕਿਸ ਤਰ੍ਹਾ ਬਚਾਅ ਕੀਤਾ ਜਾ ਸਕਦਾ ਹੈ ਇਸ ਬਾਰੇ ਦੱਸਿਆ। ਇਸ ਦੇ ਨਾਲ ਹੀ BUMS ਦੇ ਪ੍ਰਿੰਸੀਪਲ ਡਾ. ਸਿਰਾਜੂਨਬੀ ਜਾਫਰੀ ਨੇ ਇਸ ਭਿਆਨਕ ਬਿਮਾਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ BUMS ਵਿਦਿਆਰਥੀਆ ਵੱਲੋਂ ਚਾਰਟ ਅਤੇ ਭਾਸ਼ਣ ਦਿੱਤੇ ਗਏ ਜਿਸ ਨਾਲ ਇਸ ਬਿਮਾਰੀ ਦੇ ਲੱਛਣ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਦੇ ਨਾਲ ਹੀ ਚਿਲਡਰਨ ਡੇਅ ਵੀ ਮਨਾਇਆ ਗਿਆ ਜਿਸ ਵਿੱਚ ਨਰਸਿੰਗ ਦੇ ਪ੍ਰਿੰਸੀਪਲ ਰਮਨਦੀਪ ਕੌਰ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਯਾਦ ਕਰਦਿਆ ਉਹਨਾਂ ਦੇ ਜੀਵਨ ਅਤੇ ਉਦੇਸ ਬਾਰੇ ਚਾਣਨਾ ਪਾਇਆ ਤੇ ਬੱਚਿਆ ਨੂੰ ਦੇਸ਼ ਦਾ ਭਵਿੱਖ ਦੱਸਕੇ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ । ਇਸ ਦੇ ਨਾਲ ਹੀ ਨਰਸਿੰਗ ਦੇ ਬੱਚਿਆ ਵੱਲੋ ਕੁਇਜ ਮੁਕਾਬਲੇ, ਗੇਮਸ ਅਤੇ ਡਾਂਸ ਪੇਸ ਕੀਤਾ ਗਿਆ।ਇਸ ਮੌਕੇ BUMS ਸਟਾਫ, ਨਰਸਿੰਗ ਸਟਾਫ ਅਤੇ ਨਾਨ ਟੀਚਿੰਗ ਅਤੇ ਵਿਦਿਆਰਥੀ ਵੀ ਸ਼ਾਮਿਲ ਸਨ।