ਭਵਾਨੀਗੜ੍ਹ, ਨਵੰਬਰ (ਗੁਰਵਿੰਦਰ ਸਿੰਘ ) : ਅਲਪਾਈਨ ਪਬਲਿਕ ਸਕੂਲ ਭਵਾਨੀਗੜ੍ਹ ਦੇ 10+1 ਕਾਮਰਸ ਦੇ ਵਿਦਿਆਰਥੀ ਸਮਨੀਤ ਮੁੰਡੇ ਨੇ ਪੰਜਾਬ ਸਟੇਟ ਸਕੂਲ ਗੇਮਸ ਸ਼ਤਰੰਜ ਵਿੱਚ ਤੀਜਾ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਅਤੇ ਆਪਣੇ ਮਾਤਾ-ਪਿਤਾ ਨਾਂ ਰੌਸ਼ਨ ਕੀਤਾ। ਸਕੂਲ ਮੈਨੇਜਰ ਸ. ਹਰਮੀਤ ਸਿੰਘ ਅਤੇ ਪ੍ਰਿੰਸੀਪਲ ਰੋਮਾ ਅਰੋੜਾ ਨੇ ਵਿਦਿਆਰਥੀ ਸਮਨੀਤ ਮੁੰਡੇ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਕੂਲ ਲਈ ਖੇਡਾਂ ਵਿੱਚ ਇਕ ਵੱਡੀ ਪ੍ਰਾਪਤੀ ਹੈ। ਅਲਪਾਈਨ ਸਕੂਲ ਨੇ ਹਮੇਸ਼ਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਪ੍ਰਫੁਲਿਤ ਕਰਨ ਦੀ ਹਮੇਸ਼ਾਂ ਭਰਪੂਰ ਕੋਸ਼ਿਸ਼ ਕੀਤੀ ਹੈ। ਆਸ ਕਰਦੇ ਹਾਂ ਕਿ ਨੈਸ਼ਨਲ ਚੈੱਸ/ਸ਼ਤਰੰਜ ਗੇਮਸ ਵਿੱਚ ਭਾਗ ਲੈ ਕੇ ਸਮਨੀਤ ਮੁੰਡੇ ਦਾ ਵਧੀਆ ਪ੍ਰਦਰਸ਼ਨ ਜਾਰੀ ਰਹੇਗਾ।
ਫੋਟੋ-ਪੰਜਾਬ ਸਟੇਟ ਸਕੂਲ ਖੇਡਾਂ ’ਚ ਸਤਰੰਜ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਨੂੰ ਸਨਮਾਨਤ ਕਰਦੇ ਹੋਏ।