ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਇਲੈਕਟ੍ਰੋਨਿਕ ਪ੍ਰੈਸ ਕਲੱਬ ਭਵਾਨੀਗੜ ਵਲੋ ਮਨਦੀਪ ਬਾਸਲ ਨੂੰ ਪੌਦੇ ਸੋਪੇ
ਇਲੈਕਟ੍ਰੋਨਿਕ ਪ੍ਰੈਸ ਕਲੱਬ ਸਮਾਜਸੇਵੀ ਕੰਮਾ ਚ ਬਣਦਾ ਯੋਗਦਾਨ ਦੇਣ ਲਈ ਤਤਪਰ : ਗੁਰਵਿੰਦਰ ਸਿੰਘ.ਕ੍ਰਿਸ਼ਨ ਗਰਗ

ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਇਲੈਕਟ੍ਰੋਨਿਕ ਪ੍ਰੈਸ ਕਲੱਬ ਭਵਾਨੀਗੜ ਵਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੇ ਸਬੰਧ ਵਿਚ ਇਲੈਕਟ੍ਰੋਨਿਕ ਪ੍ਰੈਸ ਕਲੱਬ ਭਵਾਨੀਗੜ ਦੇ ਸਰਪਰਸਤ ਗੁਰਵਿੰਦ ਸਿੰਘ ਅਤੇ ਕਲੱਬ ਪ੍ਰਧਾਨ ਕ੍ਰਿਸ਼ਨ ਗਰਗ ਦੀ ਅਗਵਾਈ ਹੇਠ ਇਲਾਕੇ ਦੇ ਨਾਮਵਾਰ ਵਾਤਾਵਰਣ ਪ੍ਰੈਮੀ ਮਨਦੀਪ ਬਾਸਲ ਨੂੰ ਕੁੱਝ ਛਾਂ ਦਾਰ ਬੂਟੇ ਲਗਾਓੁਣ ਲਈ ਦਿੱਤੇ ਗਏ। ਇਸ ਮੋਕੇ ਤੇ ਮਨਦੀਪ ਬਾਸਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਓੁਹਨਾ ਵਲੋ ਹੁਣ ਤੱਕ ਚੋਦਾ ਹਜਾਰ ਤੋ ਓੁਪਰ ਛਾ ਦਾਰ ਅਤੇ ਮਨੁੱਖੀ ਜਿੰਦਗੀ ਚ ਕੰਮ ਆਓੁਣ ਵਾਲੇ ਬੂਟੇ ਜਿੰਨਾ ਵਿੱਚ ਅਰਜਨ ਦੇ ਬੂਟੇ ਅਤੇ ਬਿਲਾ ਦੇ ਬੂਟੇ.ਸਹੱਜਣ ਦੇ ਬੂਟੇ.ਆਦਿ ਲਗਾਏ ਗਏ ਹਨ । ਓੁਹਨਾ ਦੱਸਿਆ ਕਿ ਤਕਰੀਬਨ ਸੱਤ ਸਾਲਾ ਤੋ ਓੁਹ ਇਸ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਓੁਹਨਾ ਨੇ ਜਿੰਦਗੀ ਵਿਚ ਤਕਰੀਬਨ ਇੱਕ ਲੱਖ ਪੋਦੈ ਲਾਓੁਣ ਦੀ ਭਾਵਨਾ ਹੈ। ਸਭ ਤੋ ਵੱਡੀ ਗੱਲ ਇਹ ਹੈ ਕਿ ਮਨਦੀਪ ਬਾਸਲ ਇਹਨਾ ਬੂਟਿਆ ਦੀ ਸਾਭ ਸੰਭਾਲ ਵੀ ਪੂਰੀ ਤਰਾ ਰੱਖਦੇ ਹਨ। ਇਸ ਮੋਕੇ ਇਲੈਕਟ੍ਰੋਨਿਕ ਪ੍ਰੈਸ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਗਰਗ ਨੇ ਮਨਦੀਪ ਬਾਸਲ ਨੂੰ ਪੂਰਾ ਭਰੋਸਾ ਦਿੱਤਾ ਕਿ ਓੁਹਨਾ ਨੂੱ ਜਦੋ ਵੀ ਬੂਟਿਆ ਦੀ ਜਰੂਰਤ ਹੋਵੇਗੀ ਤਾ ਪੂਰਾ ਕਲੱਬ ਓੁਹਨਾ ਦਾ ਸਹਿਯੋਗ ਕਰਨ ਦੀ ਕੋਸਿਸ ਕਰੇਗਾ। ਇਸ ਮੋਕੇ ਕਲੱਬ ਦੇ ਯੁਵਰਾਜ ਹਸਨ.ਅਸ਼ਵਨੀ ਗਰਗ ਤੋ ਇਲਾਵਾ ਰਾਜੀਵ ਸ਼ਰਮਾ ਵੀ ਮੋਜੂਦ ਰਹੇ।