ਗਾਇਕ ਪੁਨੀਤ ਥਾਪਰ ਵਲੋ ਬਾਬਾ ਬਾਲਕ ਨਾਥ ਜੀ ਨੂੰ ਸਮਰਪਿਤ ਧਾਰਮਿਕ ਪੇਸ਼ਕਾਰੀ ਸਰੋਤਿਆ ਦੀ ਝੋਲੀ ਚ ਪਾਈ ਗਈ ਹੈ ਜਿਸ ਨੂੰ ਆਮ ਲੋਕਾ ਦੀ ਕਚਿਹਰੀ ਚ ਆਰ ਜੇ ਬੀਟਸ & ਰਾਮ ਭੋਗਪੁਰੀਆ ਵਲੋ ਰਲਿਜ ਕੀਤਾ ਗਿਆ । ਅੱਜ ਤੋ ਪੰਜ ਦਿਨ ਪਹਿਲਾ ਲੋਕਾ ਦੀ ਕਚਿਹਰੀ ਚ ਪੇਸ਼ ਕੀਤਾ ਇਹ ਧਾਰਮਿਕ ਗੀਤ ਨੂੰ ਲੋਕਾ ਅਤੇ ਸਰੋਤਿਆ ਵਲੋ ਭਰਵਾ ਪਿਆਰ ਮਿਲਿਆ । ਅੱਜ ਤੱਕ ਇਸ ਪ੍ਰੋਜੈਕਟ ਨੂੰ ਦੋ ਲੱਖ ਅੱਸੀ ਹਜਾਰ ਸਰੋਤਿਆ ਵਲੋ ਹੂੰਘਾਰਾ ਦਿੱਤਾ ਜਾ ਚੁੱਕਾ ਹੈ ਅਤੇ ਜਾਰੀ ਹੈ। " ਮੈ ਪਿਆਰਾ ਜੋਗੀ ਦਾ" ਧਾਰਮਿਕ ਗੀਤ ਨੂੰ ਮਾਸਟਰ ਪ੍ਰਿੰਸ ਦੀ ਕਲਮ ਨੇ ਲਿਖਿਆ ਹੈ .ਗੀਤ ਦੀਆ ਸੰਗੀਤਕ ਧੂੰਨਾ ਸੁੱਖਜਿੰਦਰ ਅਲਫਾਜ ਵਲੋ ਪੂਰੀ ਸ਼ਿੱਦਤ ਨਾਲ ਤਿਆਰ ਕੀਤੀਆ ਗਈਆ ਹਨ। ਗੀਤ ਦੀ ਵੀਡੀਓ ਸਟੂਡੀਓ ਲਾਇਵ ਫਿਲਿੰਗਜ ਵਲੋ ਤਿਆਰ ਕੀਤੀ ਗਈ ਹੈ ਅਤੇ ਪੋਸਟਰ ਡਿਜਾਇਨ ਜੱਸੀ ਆਰਟਸ ਵਲੋ ਤਿਆਰ ਕੀਤਾ ਗਿਆ ਹੈ । ਗਾਇਕ ਪੁਨੀਤ ਥਾਪਰ ਅਤੇ ਆਰ ਜੇ ਬੀਟਸ ਵਲੋ ਓੁਸਤਾਦ ਗਿਆਨ ਚੰਦਰਾ ਸੋਨੀ ਦੀਆ ਸ਼ੁਭਕਾਮਨਾਵਾ ਸਹਿਤ ਬਾਬਾ ਬਾਲਕ ਨਾਥ ਜੀ ਨੂੰ ਸਮਰਪਿਤ ਇਸ ਧਾਰਮਿਕ ਗੀਤ ਨੂੰ ਜਨਤਾ ਦੀ ਝੋਲੀ ਚ ਪਾਇਆ ਗਿਆ ਹੈ ਜਿਸ ਨੂੰ ਭਰਵਾ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ । ਇਸ ਸਬੰਧੀ ਗੱਲਬਾਤ ਕਰਦਿਆ ਗਾਇਕ ਪੁਨੀਤ ਥਾਪਰ ਨੇ ਜਿਥੇ ਸਰੋਤਿਆ ਦਾ ਦਿਲੋ ਧੰਨਵਾਦ ਕੀਤਾ ਓੁਥੇ ਹੀ ਓੁਹਨਾ ਦੱਸਿਆ ਕਿ ਅਗਲਾ ਧਾਰਮਿਕ ਗੀਤ ਇਸ ਤੋ ਵੀ ਵੱਧ ਮਿਹਨਤ ਸਦਕਾ ਜਲਦ ਹੀ ਸਰੋਤਿਆ ਦੇ ਰੂ ਬਰੂ ਹੋਣਗੇ। ਟੀਮ ਮਾਲਵਾ ਵਲੋ ਇਸ ਪੂਰੀ ਟੀਮ ਨੂੰ ਸਫਲ ਪੇਸ਼ਕਾਰੀ ਲਈ ਸ਼ੁਭ ਕਾਮਨਾਵਾ ਭੇਟ ਕਰਦੀ ਹੈ।
ਯੁਵਰਾਜ ਹਸਨ ਸੋਬਤੀ
ਅਦਾਰਾ ਮਾਲਵਾ ਡੇਲੀ ਨਿਓੂਜ