ਬਲਵਿੰਦਰ ਸਿੰਘ ਸੱਗੂ ਨੌਰਥ ਇੰਡੀਆ ਲੇਬਰ ਕੰਟਰੈਕਟਰ ਵੈਲਫ਼ੇਅਰ ਫਾਊਂਡੇਸ਼ਨ ਦੇ ਸੂਬਾਈ ਪ੍ਰਧਾਨ ਚੁਣੇ

ਭਵਾਨੀਗੜ੍ਹ, 10 ਦਸੰਬਰ (ਗੁਰਵਿੰਦਰ ਸਿੰਘ)
ਅੱਜ ਇੱਥੇ ਵਿਸ਼ਵਕਰਮਾ ਮੰਦਰ ਵਿਖੇ ਨੌਰਥ ਇੰਡੀਆ ਲੇਬਰ ਕੰਟਰੈਕਟਰ ਵੈਲਫ਼ੇਅਰ ਫਾਊਂਡੇਸ਼ਨ ਪੰਜਾਬ ਦਾ ਚੌਮਾਹੀ ਸਮਾਗਮ ਭਵਾਨੀਗੜ੍ਹ ਬ੍ਰਾਂਚ ਵੱਲੋਂ ਕਰਵਾਇਆ ਗਿਆ।ਸਮਾਗਮ ਨੂੰ ਸੰਬੋਧਨ ਕਰਦਿਆਂ ਫਾਊਂਡੇਸ਼ਨ ਦੇ ਆਗੂ ਬਲਵਿੰਦਰ ਸਿੰਘ ਸੱਗੂ, ਸਰਦਾਰਾ ਸਿੰਘ ਪਟਿਆਲਾ, ਦੇਵ ਸਿੰਘ ਨਾਭਾ ਅਤੇ ਗੁਰਮੇਲ ਸਿੰਘ ਸਰਹਿੰਦ ਨੇ ਕਿਹਾ ਕਿ ਬਿਲਡਿੰਗ ਉਸਾਰੀ ਨਾਲ ਸਬੰਧਤ ਰੇਤਾ, ਬੱਜਰੀ ਅਤੇ ਹੋਰ ਜ਼ਰੂਰੀ ਸਮਾਨ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਅਤੇ ਮਕਾਨ ਉਸਾਰੀ ਨਾਲ ਸਬੰਧਤ ਲੇਬਰ ਨੂੰ ਵੱਡੀਆਂ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਬਿਲਡਿੰਗ ਉਸਾਰੀ ਨਾਲ ਸਬੰਧਤ ਲੇਬਰ ਦੀਆਂ ਮੁਸਕਲਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਅਖੀਰ ਵਿੱਚ ਅਗਲੇ ਸਮਾਗਮ ਤੱਕ ਬਲਵਿੰਦਰ ਸਿੰਘ ਸੱਗੂ ਨੂੰ ਸੂਬਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਰਦਾਰਾ ਖਾਂ ਸਰਪ੍ਰਸਤ, ਲੱਖਾ ਸਿੰਘ ਮੀਤ ਪ੍ਰਧਾਨ, ਅਵਤਾਰ ਸਿੰਘ ਮੱਟਰਾਂ ਮੀਤ ਪ੍ਰਧਾਨ, ਹਰਨੇਕ ਸਿੰਘ ਛੰਨਾਂ, ਬਰਜਿੰਦਰ ਸਿੰਘ ਰੇਤਗੜ ਪ੍ਰੈਸ ਸਕੱਤਰ ਅਤੇ ਹਰਦੀਪ ਸਿੰਘ ਹੈਪੀ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।