ਚਾਹ ਅਤੇ ਰਸਾਂ ਦਾ ਲੰਗਰ ਲਗਾਇਆ

ਭਵਾਨੀਗੜ (ਯੁਵਰਾਜ ਹਸਨ) ਭਵਾਨੀਗੜ ਪੁਰਾਣੇ ਬੱਸ ਸਟੈਂਡ ਨੇੜੇ ਰੇਹੜੀ ਯੂਨੀਅਨ ਅਤੇ ਪ੍ਰਾਈਵੇਟ ਟਰਾਂਸਪੋਰਟ ਦੇ ਅੱਡਾ ਇੰਚਾਰਜ ਲਾਡੀ ਖਾਨ ਦੀ ਅਗਵਾਈ ਹੇਠ ਚਾਹ ਅਤੇ ਰਸ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਵਿੱਚ ਨੇੜਲੇ ਦੁਕਾਨਦਾਰਾਂ ਨੇ ਵੀ ਭਰਪੂਰ ਸਹਿਯੋਗ ਕੀਤਾ ਅਤੇ ਸੇਵਾ ਵਿੱਚ ਵੱਧ ਚੜ ਕੇ ਭਾਗ ਲਿਆ। ਇਸ ਮੌਕੇ ਅੱਡਾ ਇੰਚਾਰਜ ਲਾਡੀ ਖਾਨ, ਰੇਹੜੀ ਯੂਨੀਅਨ ਦੇ ਹਾਕਮ ਸਿੰਘ ਕਾਲਾ, ਸਤਿਗੁਰ ਸਿੰਘ, ਰੂਪ ਸਿੰਘ ਨੇ ਦੱਸਿਆ ਕਿ ਰਸ ਅਤੇ ਚਾਹ ਦਾ ਲੰਗਰ ਨੇੜਲੇ ਦੁਕਾਨਦਾਰਾਂ, ਰੇਹੜੀ ਯੂਨੀਅਨ ਅਤੇ ਬਸ ਮਾਲਕਾਂ, ਡਰਾਈਵਰ ਤੇ ਕੰਡਕਟਰ ਵੀਰਾਂ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਿਜਦਾ ਕਰਨ ਦੇ ਮਕਸਦ ਨਾਲ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪੋਹ ਦੇ ਸਾਕੇ ਸਾਨੂੰ ਅਣਖ ਅਤੇ ਗੈਰਤ ਨਾਲ ਜਿਉਣ ਅਤੇ ਜਬਰ ਜੁਲਮ ਵਿਰੁੱਧ ਜੂਝਣ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਬੱਬੂ ਨਿੰਮੀ ਮੋਬਾਈਲ ਫੋਨ, ਹਰਮੇਸ਼ ਸਿੰਘ, ਕੁਲਵਿੰਦਰ ਸਿੰਘ, ਜਰਨੈਲ ਸਿੰਘ ਜੈਲਾ, ਅੰਕੁਸ਼, ਬਾਣੀ ਡੈਰੀ, ਦਰਸ਼ਨ ਸ਼ਰਮਾ ਭੋਲਾ, ਯਾਦੀ ਟਿਵਾਣਾ ਬਸ ਸਮੇਤ ਹੋਰ ਸੰਗਤ ਵੀ ਹਾਜ਼ਰ ਸੀ।