ਸੰਗਰੂਰ (ਯੁਵਰਾਜ ਹਸਨ) ਭਾਰਤੀ ਜਨਤਾ ਪਾਰਟੀ ਵਲੋ ਨਵੇ ਵਰੇ ਤੇ ਨਵਿਆ ਚਿਹਰਿਆ ਨੂੰ ਪਾਰਟੀ ਚ ਵੱਡੀਆ ਜੁੰਮੇਵਾਰੀਆ ਸੋਪੀਆ ਜਾ ਰਹੀਆ ਹਨ ਤੇ ਪਾਰਟੀ ਦੀ ਮਜਬੂਤੀ ਲਈ ਭਾਜਪਾ ਨੇ ਘਰ ਘਰ ਪਹੁੰਚ ਕਰਨ ਲਈ ਰਣਨੀਤੀ ਤਿਆਰ ਕਰ ਲਈ ਹੈ ਜਿਸ ਦੇ ਚਲਦਿਆ ਪਾਰਟੀ ਹਾਈਕਮਾਡ ਵਲੋ ਨਵੇ ਅੋਹਦੇਦਾਰਾ ਦੀਆ ਬਲਾਕ ਪੱਧਰੀ ਤੇ ਸਰਕਲ ਪੱਧਰੀ ਨਿਯੁਕਤੀਆ ਵਾਲੀ ਜਾਰੀ ਕੀਤੀ ਲਿਸਟ ਵਿਚ ਬੂਟਾ ਸਿੰਘ ਤੂਰ ਨੂੰ ਸੰਗਰੂਰ ਦੇ ਰੂਰਲ ਬਾਲੀਆ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਓ ਹੀ ਲਿਸਟ ਜਾਰੀ ਹੁੰਦੀ ਹੈ ਤਾ ਬੂਟਾ ਸਿੰਘ ਤੂਰ ਨੂੰ ਵਧਾਈਆ ਦੇਣ ਦਾ ਸਿਲਸਿਲਾ ਸੁਰੂ ਹੋ ਜਾਦਾ ਹੈ । ਬੂਟਾ ਤੂਰ ਨੂੰ ਮੁਬਾਰਕਾ ਦੇਣ ਵਾਲਿਆ ਵਿਚ ਭਾਜਪਾ ਆਗੂ ਅਤੇ ਭਵਾਨੀਗੜ ਦੇ ਨਾਮਵਾਰ ਸਖਸੀਅਤਾ ਵਿਚ ਗਿੰਨੀ ਕੱਦ.ਗੱਗੂ ਤੂਰ.ਪਵਨ ਕੁਮਾਰ.ਸਰਬਜੀਤ ਸਿੰਘ.ਵਿਪਨ ਕੁਮਾਰ ਸ਼ਰਮਾ ਤੋ ਇਲਾਵਾ ਪਾਰਟੀ ਵਰਕਰਾ ਨੇ ਵੀ ਨਵੀ ਜੁੰਮੇਵਾਰੀ ਮਿਲਣ ਤੇ ਬੂਟਾ ਸਿੰਘ ਤੂਰ ਨੂੰ ਮੁਬਾਰਕਾ ਦਿੱਤੀਆ । ਓੁਥੇ ਹੀ ਬੂਟਾ ਸਿੰਘ ਤੂਰ ਵਲੋ ਵੀ ਜਿਥੇ ਦੋਸਤਾ ਮਿੱਤਰਾ ਦਾ ਧੰਨਵਾਦ ਕੀਤਾ ਓੁਥੇ ਹੀ ਓੁਹਨਾ ਦਿੱਤੀ ਗਈ ਜੁੰਮੇਵਾਰੀ ਲਈ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਅਰਵਿੰਦ ਖੰਨਾ ਦਾ ਧੰਨਵਾਦ ਕਰਦਿਆ ਆਖਿਆ ਕਿ ਓੁਹ ਭਾਜਪਾ ਵਲੋ ਦਿੱਤੀ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਓੁਣਗੇ ਅਤੇ ਪਾਰਟੀ ਦੀ ਮਜਬੂਤੀ ਲਈ ਤਨੋ ਮਨੋ ਅਤੇ ਧਨੋ ਸੇਵਾ ਕਰਨਗੇ ।