ਕਰਾਟੇ ਪ੍ਰਤੀਯੋਗਤਾ ਚ ਭਵਾਨੀਗੜ ਸਕੂਲ ਦੀਆ ਲੜਕੀਆ ਨੇ ਮਾਰੀਆ ਮੱਲਾਂ
ਭਵਾਨੀਗੜ ਦੀ ਹਰਸ਼ਦੀਪ ਅਤੇ ਕਮਲਪ੍ਰੀਤ ਕੋਰ ਨੇ ਜਿੱਤਿਆ ਗੋਲਡ ਮੈਡਲ

ਭਵਾਨੀਗੜ (ਯੁਵਰਾਜ ਹਸਨ)
ਅੱਜ ਸਰਕਾਰੀ ਹਾਈ ਸਕੂਲ ਰਾਜਪੁਰਾ ਵਿਖੇ ਬਲਾਕ ਪੱਧਰੀ ਕਰਾਟਾ ਪ੍ਰਤੀ ਯੋਗਤਾ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਮੇਵਾ ਸਿੰਘ ਸਿੱਧੂ ਅਤੇ ਡਿਪਟੀ ਡੀ ਓ ਸ੍ਰੀ ਪ੍ਰੀਤ ਇੰਦਰਘਈ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਨੋਡਲ ਅਫਸਰ ਸ੍ਰੀ ਕੁਲਵੀਰ ਸ਼ਰਮਾ ਜੀ ਦੀ ਯੋਗ ਅਗਵਾਈ ਹੇਠ ਹੋਈ। ਇਸ ਪ੍ਰਤੀਯੋਗਤਾ ਵਿੱਚ ਬਲਾਕ ਦੀਆਂ ਵੱਖ ਵੱਖ ਟੀਮਾਂ ਨੇ ਭਾਗ ਲਿਆ। ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਭਵਾਨੀਗੜ੍ਹ ਦੀਆਂ ਵਿਦਿਆਰਥਣਾਂ ਨੇ ਡਾਕਟਰ ਬਲਵਿੰਦਰ ਸਿੰਘ ਜੀ ਦੇ ਰਹਿਨੁਮਾਈ ਹੇਠ ਮੈਡਮ ਸ਼੍ਰੀਮਤੀ ਕਮਲਜੀਤ ਕੌਰ ਡੀ ਪੀ ਈ ਦੀ ਯੋਗ ਅਗਵਾਈ ਵਿੱਚ ਭਾਗ ਲਿਆ। ਗਿਆਰਵੀਂ ਅਤੇ ਬਾਰਵੀਂ ਸ੍ਰੇਣੀ ਦੀ ਪ੍ਰਤੀਯੋਗਿਤਾ ਵਿੱਚੋਂ ਹਰਸ਼ਦੀਪ ਕੌਰ ਅਤੇ ਕਮਲਪ੍ਰੀਤ ਕੌਰ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਛੇਵੀਂ ਤੋਂ ਅੱਠਵੀਂ ਸ਼੍ਰੇਣੀ ਦੀ ਪ੍ਰਤੀਯੋਗਤਾ ਵਿੱਚ ਅਵਨੀਤ ਕੌਰ ਨੇ ਬਰੋਨਜੇ ਮੈਡਲ, ਮੀਰਾ ਕੌਰ ,ਕੰਚਨ ਕੌਰ ਅਤੇ ਸਿ਼ਵਾਨੀ ਕੁਮਾਰੀ ਨੇ ਸੋਨ ਤਗਮਾ ਜਿੱਤਿਆ। ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਦਾ ਸਿਹਰਾ ਵਿਦਿਆਰਥਣਾਂ ਦੀ ਆਪਣੀ ਮਿਹਨਤ ਅਤੇ ਡੀਪੀਈ ਮੈਡਮ ਸ੍ਰੀਮਤੀ ਕਮਲਜੀਤ ਕੌਰ ਦੀ ਅਗਵਾਈ ਸਦਕਾ ਸੰਭਵ ਹੋ ਸਕਿਆ ਹੈ। ਸ਼੍ਰੀ ਹਰਵਿੰਦਰ ਪਾਲ ਮੋਤੀ , ਸਰਦਾਰ ਨਰਿੰਦਰ ਸਿੰਘ, ਸ਼੍ਰੀਮਤੀ ਨਵ ਕਿਰਨ, ਸ਼੍ਰੀਮਤੀ ਕਾਮਨੀ ਦੇਵੀ, ਅਤੇ ਸਮੂਹ ਸਟਾਫ ਨੇ ਵਿਦਿਆਰਥਣਾਂ ਦੀ ਇਸ ਜਿੱਤ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।