ਭਵਾਨੀਗੜ (ਯੁਵਰਾਜ ਹਸਨ)ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਬੋਪਾਰਾਏ ਦੀ ਯੋਗ ਅਗਵਾਈ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ ਦੀਆਂ ਹੁਣ ਛੇਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਚੰਡੀਗੜ੍ਹ ਅਤੇ ਛੱਤ ਬੀੜ ਦਾ ਵਿਦਿਅਕ ਟੂਰ ਲਗਾਇਆ। ਇਸ ਟੂਰ ਨਾਲ ਜਿੱਥੇ ਉਹਨਾਂ ਦੇ ਗਿਆਨ ਵਿੱਚ ਵਾਧਾ ਹੋਇਆ ਉਥੇ ਉਹਨਾਂ ਨੇ ਭਰਪੂਰ ਆਨੰਦ ਮਾਣਿਆ ਇਸ ਟੂਰ ਦਾ। ਇਸ ਟੂਰ ਦੇ ਨਾਲ ਸ਼੍ਰੀਮਤੀ ਦੀਪਿੰਦਰ ਕੌਰ, ਸ੍ਰੀਮਤੀ ਰਸ਼ਮੀ, ਸ੍ਰੀਮਤੀ ਸਰਬਜੀਤ ਕੌਰ ਸੇਖੋ, ਸ਼੍ਰੀਮਤੀ ਰੂਬੀ, ਸ੍ਰੀ ਹਰਵਿੰਦਰ ਪਾਲ ਅਤੇ ਸਰਦਾਰ ਨਰਿੰਦਰ ਸਿੰਘ ਬੱਚਿਆਂ ਦੇ ਨਾਲ ਗਏ। ਇਹ ਟਰਿਪ ਬਹੁਤ ਹੀ ਆਨੰਦਮਈ ਰਿਹਾ। ਸਾਰੇ ਬੱਚੇ ਅਨੁਸ਼ਾਸਨ ਵਿੱਚ ਰਹੇ ਅਤੇ ਉਨਾਂ ਨੇ ਹਰ ਇੱਕ ਚੀਜ਼ ਨੂੰ ਬੜੇ ਗੌਰ ਨਾਲ ਦੇਖਿਆ।ਇਸ ਤੋਂ ਇਲਾਵਾ ਨੌਵੀਂ ਦਸਵੀਂ ਗਿਆਰਵੀਂ ਬਾਰਵੀਂ ਸਾਇੰਸ ਵਿਸ਼ੇ ਦੀਆਂ ਵਿਦਿਆਰਥਨਾਂ ਨੇ ਕੁਰੂਕਸ਼ੇਤਰ ਵਿਖੇ ਵਿਦਿਆਕ ਟੂਰ ਲਗਾਇਆ ਇਸ ਦੀ ਅਗਵਾਈ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਨੇ ਕੀਤੀ ਇੱਥੇ ਵਿਦਿਆਰਥਣਾਂ ਨੇ ਜਿੱਥੇ ਕੁਰੂਕਸ਼ੇਤਰ ਯੂਨੀਵਰਸਿਟੀ ਦੇਖੀ ਉੱਥੇ ਹੀ ਯੂਨੀਵਰਸਿਟੀ ਵਿੱਚ ਮਿਊਜ਼ੀਅਮ ਅਤੇ ਧਰੋਹਰ ਦੇਖਿਆ ਅਤੇ ਸਾਇੰਸ ਵਿਸ਼ੇ ਦੇ ਨਾਲ ਸੰਬੰਧਿਤ ਪਨੋਰਮਾ ਕਲਪਨਾ ਚਾਵਲਾ ਪਲਟੇਰੀਅਮ ਅਤੇ ਬ੍ਰਹਮ ਸਰੋਵਰ ਆਦਿ ਘੁੰਮੇ। ਇਸ ਟਰਿਪ ਦੇ ਨਾਲ ਸ੍ਰੀਮਤੀ ਰੂਬੀ, ਸ੍ਰੀਮਤੀ ਗੀਤਾ ਰਾਣੀ, ਸ੍ਰੀਮਤੀ ਅਨੀਤਾ ਬਾਂਸਲ ,ਸ੍ਰੀਮਤੀ ਸਤਿੰਦਰ ਕੌਰ, ਸ੍ਰੀਮਤੀ ਜਸਵੀਰ ਕੌਰ, ਸ਼੍ਰੀਮਤੀ ਨਵ ਕਿਰਨ, ਸ਼੍ਰੀਮਤੀ ਕਾਮਨੀ ਦੇਵੀ, ਸ੍ਰੀ ਹਰਵਿੰਦਰ ਪਾਲ ਅਤੇ ਸਰਦਾਰ ਨਰਿੰਦਰ ਸਿੰਘ ਗਏ। ਵਿਦਿਆਰਥਣਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਵਿਦਿਆਰਥਣਾਂ ਨੇ ਇਸ ਟਰਿਪ ਦਾ ਬਹੁਤ ਆਨੰਦ ਮਾਨਿਆ ਅਤੇ ਬਹੁਤ ਕੁਝ ਸਿੱਖਿਆ। ਬੱਚਿਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਸਕੂਲ ਵੱਲੋਂ ਜਾਣੇ ਚਾਹੀਦੇ ਹਨ।