ਗੁ. ਸ਼ਹੀਦਸਰ ਸਾਹਿਬ ਮਾਝੀ ਵਿਖੇ ਸਲਾਨਾ ਸਮਾਗਮ ਭਲਕੇ
29ਵਾਂ ਸਾਲਾਨਾ ਸਮਾਗਮ ਵਿੱਚ ਜਥੇਦਾਰ ਕਸ਼ਮੀਰਾ ਸਿੰਘ ਅਲੌਹਰਾਂ ਵਾਲੇ ਲਾਉਣਗੇ ਤਿੰਨ ਦੀਵਾਨ

ਭਵਾਨੀਗੜ੍ਹ 6 ਫਰਵਰੀ (ਯੁਵਰਾਜ ਹਸਨ) ਗੁਰਦੁਆਰਾ ਸ਼ਹੀਦਸਰ ਸਾਹਿਬ ਮਾਝੀ ਵਿਖੇ ਸੰਨ 1762 ਦੇ ਵੱਡੇ ਘੱਲੂਘਾਰਾ ਦੇ ਸਮੂਹ ਸ਼ਹੀਦਾਂ ਅਤੇ ਕਿਸਾਨੀ ਸੰਘਰਸ਼ ਵਿੱਚ ਹੋਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮੂਹ ਸਾਧ ਸੰਗਤ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29ਵਾਂ ਸਾਲਾਨਾ ਸ਼ਹੀਦੀ ਸਮਾਗਮ ਮਿਤੀ 7, 8 ਅਤੇ 9 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਸ਼ਹੀਦਸਰ ਸਾਹਿਬ ਮਾਝੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਮਾਝੀ ਅਤੇ ਹੈਡ ਗ੍ਰੰਥੀ ਕਮਲਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਸਿੱਧਸਰ ਅਲੌਹਰਾਂ ਸਾਹਿਬ ਵਾਲੇ ਤਿਨੋਂ ਦਿਨ ਦੁਪਹਿਰ 2 ਵਜੇ ਤੋਂ 4 ਵਜੇ ਤੱਕ ਦੀਵਾਨ ਸਜਾਉਣਗੇ। ਉਹਨਾਂ ਦੱਸਿਆ ਕਿ 9 ਫਰਵਰੀ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਜਿਸ ਵਿੱਚ ਗੁਰੂ ਦੇ ਕਕਾਰ ਮੁਫਤ ਵਿੱਚ ਦਿੱਤੇ ਜਾਣਗੇ। ਇਸ ਮੌਕੇ ਬਹਾਦਰ ਸਿੰਘ ਖਜਾਨਚੀ, ਕਰਨੈਲ ਸਿੰਘ ਸਾਬਕਾ ਸਰਪੰਚ, ਰਾਮਪਾਲ ਸਿੰਘ, ਘੋਲਾ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ, ਜਥੇਦਾਰ ਪ੍ਰੀਤਮ ਸਿੰਘ, ਪੰਡਿਤ ਇੰਦਲਾਲ, ਭਰਪੂਰ ਸਿੰਘ ਖਾਰਾ, ਜੋਰਾ ਸਿੰਘ ਸਪਾਰੀਆ,ਜੋਰਾ ਸਿੰਘ ਲਹਿਣਾ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।