ਭਵਾਨੀਗੜ੍ਹ, 7 ਮਾਰਚ (ਗੁਰਵਿੰਦਰ ਸਿੰਘ) : ਮਾਤਾ ਭਵਾਨੀ ਦੇਵੀ ਮੰਦਿਰ ਪ੍ਰਬੰਧਕ ਕਮੇਟੀ ਰਜਿ. ਭਵਾਨੀਗੜ੍ਹ ਵਲੋਂ ਅੱਖਾਂ ਦਾ ਤੀਸਰਾ ਮੁਫਤ ਚੈਕਅੱਪ ਕੈਂਪ 10 ਮਾਰਚ ਨੂੰ ਸਵੇਰੇ 10 ਤੋਂ 2 ਵਜੇ ਤੱਕ ਮਾਤਾ ਭਵਾਨੀ ਦੇਵੀ ਮੰਦਿਰ ਵਿਖੇ ਲਗਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਰਵਿੰਦਰ ਬਾਤਿਸ਼, ਮੀਤ ਪ੍ਰਘਾਨ ਰਮਨ ਕੱਦ ਅਤੇ ਮੁੱਖ ਸਲਾਹਕਾਰ ਵਿਪਨ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਦੇ ਮਸ਼ਹੂਰ ਡਾਕਟਰ ਸੁਖਦੀਪ ਸਿੰਘ ਬੋਪਾਰਾਏ ਲੀਲਾ ਭਵਨ ਵਾਲੇ ਆਪਣੀ ਟੀਮ ਨਾਲ ਪਹੁੰਚ ਰਹੇ ਹਨ। ਮਰੀਜਾਂ ਦਾ ਚੈਕਅੱਪ, ਐਨਕਾਂ, ਦਵਾਈਆਂ ਤੇ ਲੋੜਵੰਦ ਮਰੀਜਾ ਦਾ ਮੁਫ ਲੈਨਜ ਪਾਏ ਜਾਣਗੇ। ਇਸ ਮੌਕੇ ਵਿਨੋਦ ਕੁਮਾਰ ਸ਼ਰਮਾ, ਹਰਵਿੰਦਰ ਸਿੰਘ ਭੱਟ, ਰਾਜਿੰਦਰ ਸ਼ਰਮਾ, ਰਾਮਕਰਨ ਸ਼ਰਮਾ, ਭੂਸ਼ਨ ਮੋਦਗਿੱਲ, ਵਰਿੰਦਰ ਸ਼ਰਮਾ, ਦਵਿਸ ਗੋਇਲ, ਧਰਮਪਾਲ ਸ਼ਰਮਾ, ਦੀਪਕ ਸਿੰਗਲਾ ਰਮੇਸ਼ ਵਰਮਾ ਆਦਿ ਹਾਜਰ ਸਨ।