ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਦੇ ਭੋਗ ਗਾਏ

ਭਵਾਨੀਗੜ੍ਹ, 7 ਮਾਰਚ (ਕ੍ਰਿਸ਼ਨ ਗਰਗ) : ਧੰਨ ਧੰਨ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧੰਨ ਧੰਨ ਬਾਬਾ ਗੁਸਾਈ ਦਾਸ ਜੀ ਬਾਬਾ ਸਵਰਨ ਦਾਸ ਜੀ ਬਾਬਾ ਗੋਪਾਲ ਦਾਸ ਜੀ ਦੀ ਮਹਾਨ ਯਾਦ ਨੂੰ ਸਮਰਪਿਤ ਡੇਰਾ ਬਾਬਾ ਗੁਸਾਈ ਦਾਸ ਦੇ ਮੁੱਖ ਸੇਵਾਦਾਰ ਬਾਬਾ ਵਹਿਗੁਰੂ ਸਿੰਘ ਜੀ ਦੱਸਿਆ ਕਿ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ ਪਾਏ ਗਏ ਅਤੇ ਵੱਖ ਵੱਖ ਸੰਪਰਦਾ ਦੇ ਸੰਤ ਮਹਾਪੁਰਸ਼ਾਂ ਵੀ ਪਹੁੰਚ ਹੋਏ ਸਨ ਅਤੇ ਉਨ੍ਹਾਂ ਆਪਣੀ ਪ੍ਰਵਚਨ ਨਾਲ ਜਿੱਥੇ ਪਹੁੰਚ ਹੋਏ ਵੱਖ ਵੱਖ ਪਿੰਡ ਦੀ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਹੀ ਗੁਰੂ ਦੇ ਲੜ ਲੱਗਣ ਬਾਰੇ ਵੀ ਸੰਗਤਾਂ ਨੂੰ ਕਿਹਾ। ਜਿੱਥੇ ਅੱਜ ਦੇ ਨੌਜਵਾਨ ਨੂੰ ਨਸ਼ਿਆਂ ਤੋਂ ਰਹਿਤ ਅਤੇ ਸਾਦਾ ਜੀਵਨ ਬਤੀਤ ਕਰਨ ਬਾਰੇ ਵੀ ਸੰਗਤਾਂ ਨੂੰ ਕਿਹਾ ਉੱਥੇ ਹੀ ਹੋਡਾ ਹਸਪਤਾਲ ਪਟਿਆਲਾ ਵਾਲੇ ਵੱਲੋਂ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਖਾਂ ਦਾ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਕੀ 30 ਦੇ ਕਰੀਬ ਜਿਨ੍ਹਾਂ ਦੇ ਅਪਰੇਸ਼ਨ ਹੋਣ ਵਾਲੇ ਸਨ ਬਾਬਾ ਵਾਹਿਗੁਰੂ ਜੀ ਕ੍ਰਿਪਾ ਸਦਕਾ ਮੁਫਤ ਕਰਵਾਏ ਗਏ ਅਤੇ ਬਾਬਾ ਜੀ ਵੱਲੋਂ ਪਹੁੰਚੀਆਂ ਸੰਗਤਾਂ ਅਤੇ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ। ਅੰਮ੍ਰਿਤ ਮਈ ਖਿਚੜੀ ਦਾ ਵੀ ਪ੍ਰਸਾਦ ਛਕਾਇਆ ਅਤੇ ਗੁਰੂ ਲੰਗਰ ਵੀ ਅਤੁੱਟ ਵਰਤਾਇਆ ਗਿਆ।