ਭਵਾਨੀਗੜ੍ਹ 27 ਮਾਰਚ (ਅਮਨਦੀਪ) ਡੇਰਾ ਬਾਬਾ ਬਿਸ਼ਨ ਦਾਸ ਜੀ ਮਾਝੀ ਵਿਖੇ ਅੱਜ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਣਗੇ। ਡੇਰੇ ਦੇ ਮੁੱਖ ਸੇਵਾਦਾਰ ਮਹੰਤ ਕਾਲਾ ਦਾਸ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਬਿਸ਼ਨ ਦਾਸ ਜੀ ਦੀ 28ਵੀਂ ਬਰਸੀ ਅਤੇ ਮਹੰਤ ਅਮ੍ਰਿਤਾ ਨੰਦ ਜੀ ਦੀ ਤੀਸਰੀ ਬਰਸੀ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ 29 ਮਾਰਚ ਨੂੰ ਪ੍ਰਕਾਸ਼ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 31 ਮਾਰਚ ਨੂੰ ਡੇਰਾ ਬਾਬਾ ਬਿਸ਼ਨ ਦਾਸ ਜੀ ਮਾਝੀ ਵਿਖੇ ਪਾਏ ਜਾਣਗੇ। ਉਹਨਾਂ ਕਿਹਾ ਕਿ ਬਰਸੀ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਜਗ੍ਹਾ ਤੇ ਨਤਮਸਤਕ ਹੁੰਦੇ ਹਨ।