ਭਵਾਨੀਗੜ੍ਹ, 7 ਅਪ੍ਰੈਲ (ਯੁਵਰਾਜ ਹਸਨ) ਸ੍ਰੀ ਗੁਰੂ ਤੇਗ ਬਹਾਦਰ ਟਰੱਕ ਅਪਰੇਟਰਜ ਯੂਨੀਅਨ ਭਵਾਨੀਗੜ੍ਹ ਵਿਖੇ ਹਾੜੀ ਦੇ ਸੀਜਨ ਦੀ ਸ਼ੁਰੂਆਤ ਮੌਕੇ ਸਰਬੱਤ ਦੇ ਭਲੇ ਹਿਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਇਸ ਟਰੱਕ ਯੂਨੀਅਨ ਨਾਲ ਹਜ਼ਾਰਾਂ ਅਪਰੇਟਰਾਂ, ਡਰਾਈਵਰਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਨੌਵੇਂ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਸਥਾਪਤ ਹੋਈ ਇਸ ਸੰਸਥਾ ਇਲਾਕੇ ਦੇ ਵਿਕਾਸ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ। ਓੁਹਨਾ ਕਿਹਾ ਕਿ ਉਹ ਸਮੂਹ ਅਪਰੇਟਰਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਤੁਹਾਡੇ ਨਾਲ ਖੜੀ ਰਹੇਗੀ।ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ ਅਤੇ ਕਮੇਟੀ ਵੱਲੋਂ ਵਿਧਾਇਕ ਭਰਾਜ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ, ਗੁਰਤੇਜ ਸਿੰਘ ਝਨੇੜੀ,ਗੁਰਪ੍ਰੀਤ ਕੰਧੋਲਾ. ਰਣਜੀਤ ਸਿੰਘ ਤੂਰ,ਸੁਖਮਨ ਸਿੰਘ ਬਾਲਦੀਆ ਰਾਮ ਗੋਇਲ,ਬਲਾਕ ਪ੍ਰਧਾਨ ਬਲਜਿੰਦਰ ਸਿੰਘ.ਬਿਕਰਮ ਸਿੰਘ ਨਕਟੇ.ਕਰਨੈਲ ਸਿੰਘ ਮਾਝੀ. ਪਰਦੀਪ ਮਿੱਤਲ.ਵਿਸ਼ਾਲ ਭਾਬਰੀ. ਲਵੀ ਸ਼ਰਮਾ ਕਾਕੜਾ, ਜਤਿੰਦਰ ਸਿੰਘ ਵਿੱਕੀ ਬਾਜਵਾ, ਲਖਵਿੰਦਰ ਸਿੰਘ. ਆਦਿ ਹਾਜ਼ਰ ਸਨ।