ਬਾਬਾ ਸਾਹਿਬ ਦਾ 133 ਵਾਂ ਜਨਮ ਦਿਹਾੜਾ ਧੂਮ ਧਾਮ ਨਾਲ ਮਨਾਇਆ
ਡਾ ਹਰਜਿੰਦਰ ਸਿੰਘ ਵਾਲੀਆ ਨੇ ਕੀਤੀ ਸ਼ਿਰਕਤ.ਬਾਬਾ ਸਾਹਿਬ ਦੀ ਜੀਵਨੀ ਪਾਇਆ ਚਾਨਣਾ

ਭਵਾਨੀਗੜ (ਯੁਵਰਾਜ ਹਸਨ) ਭਵਾਨੀਗੜ੍ਹ ਡਾਕਟਰ ਭੀਮ ਰਾਓ ਅੰਬੇਦਕਰ ਚੇਤਨਾ ਮੰਚ (ਰਜਿ:) ਭਵਾਨੀਗੜ੍ਹ ਨੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਾਹਿਬ ਦਾ 133 ਵਾਂ ਜਨਮ ਦਿਨ ਬੜੀ ਹੀ ਧੂਮ¸ਧਾਮ ਨਾਲ ਡਾਕਟਰ ਭੀਮ ਰਾਓ ਅੰਬੇਦਕਰ ਪਾਰਕ ਭਵਾਨੀਗੜ੍ਹ ਵਿਖੇ ਮਨਾਇਆ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਰਪ੍ਰਸਤ ਮਾ ਚਰਨ ਸਿੰਘ ਚੋਪੜਾ ਨੇ ਦੱਸਿਆ ਕਿ ਅੱਜ ਦੇ ਮੁੱਖ ਮਹਿਮਾਨ ਡਾ ਹਰਜਿੰਦਰ ਸਿੰਘ ਵਾਲੀਆ ਨੇ ਡਾ: ਭੀਮ ਰਾਓ ਅੰਬੇਡਕਰ ਦੇ ਜੀਵਨ, ਸੰਘਰਸ਼ ਬਾਰੇ ਚਾਨਣਾ ਪਾਇਆ ਤੇ ਕਿਹਾ ਕਿ ਡਾ: ਭੀਮ ਰਾਓ ਅੰਬੇਡਕਰ ਇੱਕ ਮਹਾਨ ਪੱਤਰਕਾਰ ਵੀ ਸਨ ਅਤੇ ਲੇਖਕ ਵੀ ਸਨ। ਉਨਾਂ ਦਲਿਤ ਭਾਈਚਾਰੇ ਦੀ ਭਲਾਈ ਲਈ ਅਤੇ ਦਲਿਤ ਸਮਾਜ ਨੂੰ ਜਾਗਰੂਕ ਕਰਨ ਲਈ 1920 ਵਿੱਚ ਮੂਕਨਾਇਕ ਅਖ਼ਬਾਰ ਕੱਢਿਆ ।ਇਸ ਸਮਾਗਮ ਵਿੱਚ ਡਾ ਹਰਜਿੰਦਰ ਸਿੰਘ ਐਮ ਡੀ ਸਾਬਕਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।ਇਸ ਮੋਕੇ ਓੁਚੇਚੇ ਤੋਰ ਤੇ ਪੁੱਜੇ ਹਲਜਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ ਨੇ ਬਾਬਾ ਸਾਹਿਬ ਬੁੱਤ ਤੇ ਫੁੱਲ ਮਾਲਾ ਪਾਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਬਾਬਾ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਅਤੇ ਨਵੀਂ ਨੌਕਰੀ ਲੱਗਣ ਵਾਲੇ ਬੱਚਿਆਂ ਦਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਬੰਧਕਾਂ ਤੋਂ ਇਲਾਵਾ ਮੰਚ ਦੇ ਪ੍ਰਧਾਨ ਬਲਕਾਰ ਸਿੰਘ, ਜਸਵਿੰਦਰ ਸਿੰਘ ਚੋਪੜਾ, ਗੁਰਤੇਜ ਸਿੰਘ ਕਾਦਰਾਵਾਦ, ਡਾ ਰਾਮਪਾਲ ਸਿੰਘ, ਬਹਾਦਰ ਸਿੰਘ ਮਾਲਵਾ ਟੈਂਟ, ਉੱਘੇ ਲੇਖਕ ਤੇ ਸਮਾਜ ਸੇਵਕ ਪੰਮੀ ਫੱਗੂਵਾਲੀਆ, ਰਾਮ ਸਿੰਘ ਸਿੱਧੂ, ਕੈਪਟਨ ਸਿਕੰਦਰ ਸਿੰਘ ਫੱਗੂਵਾਲਾ, ਗੁਰਦੀਪ ਸਿੰਘ ਫੱਗੂਵਾਲਾ, ਗੁਰਮੀਤ ਸਿੰਘ ਕਾਲਾਝਾੜ, ਬਸਪਾ ਆਗੂ ਹੰਸ ਰਾਜ ਨਾਫਰੀਆ, ਗੁਰਨਾਮ ਸਿੰਘ, ਸ਼ਿੰਦਰਪਾਲ ਸਿੰਘ, ਸੁਖਚੈਨ ਸਿੰਘ ਫੌਜੀ, ਰੌਸ਼ਨ ਲਾਲ ਕਲੇਰ, ਭਾਨਾ ਜਾਦੂਗਰ, ਠਾਣੇਦਾਰ ਰਣਜੀਤ ਸਿੰਘ, ਅਮਰੀਕ ਸਿੰਘ ਅਮਨ, ਮੈਡਮ ਬਲਵੰਤ ਕੌਰ, ਮੈਡਮ ਕਿਰਨਦੀਪ ਕੌਰ, ਮੈਡਮ ਰਾਜ ਕੌਰ, ਸੁਖਵਿੰਦਰ ਕੌਰ ਅਤੇ ਮੈਡਮ ਨਵਪ੍ਰੀਤ ਕੌਰ ਆਦਿ ਹਾਜ਼ਰ ਹੋਏ।