ਕਰੀਏਟਿਵ ਇੰਸਟੀਟਿਊਟ ਭਵਾਨੀਗੜ ਦੇ ਵਿਦਿਆਰਥੀਆਂ ਨੇ ਬਾਰਵੀਂ ਦੇ ਨਤੀਜਿਆਂ ਚੋਂ ਮਾਰੀਆਂ ਮੱਲਾਂ
ਹਰਮਨਦੀਪ ਕੋਰ ਅਤੇ ਪ੍ਰੀਤੀ ਨੇ ਕੀਤਾ ਮਾਤਾ ਪਿਤਾ ਤੇ ਅਧਿਆਪਕਾ ਦਾ ਨਾ ਰੋਸ਼ਨ

ਭਵਾਨੀਗੜ (ਯੁਵਰਾਜ ਹਸਨ )
ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ ਹੈ ਜਿਸ ਤੋਂ ਬਾਅਦ ਜ਼ਿਲਾ ਸੰਗਰੂਰ ਦੇ ਭਵਾਨੀਗੜ ਦੇ ਵਿਦਿਆਰਥੀਆਂ ਦੇ ਵੱਲੋਂ ਚੰਗੇ ਅੰਕ ਹਾਸਲ ਕਰਕੇ ਆਪਣੇ ਮਾਪਿਆਂ ਦਾ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਚ ਭਵਾਨੀਗੜ ਦੇ ਇੱਕ ਇੰਸਟੀਟਿਊਟ ਕ੍ਰੀਏਟਿਵ ਇੰਸਟੀਟਿਊਟ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਮੱਲਾਂ ਮਾਰੀਆਂ ਹਨ। ਜਿਸ ਵਿੱਚ ਹਰਮਨਦੀਪ ਕੌਰ ਨੇ ਬਾਰਵੀਂ ਜਮਾਤ ਚੋ 91.4% ਨੰਬਰ ਲਏ ਅਤੇ ਪ੍ਰੀਤੀ ਵਲੋਂ 85 % ਅੰਕ ਲੈ ਕੇ ਮੱਲਾਂ ਮਾਰੀਆਂ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਕ੍ਰੀਏਟਿਵ ਇੰਸਟੀਟਿਊਟ ਭਵਾਨੀਗੜ ਦੇ ਮੁਖੀ ਪਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਹੁਣ ਤੱਕ ਪੜ੍ਹਾਏ ਬੱਚਿਆਂ ਨੇ ਵੱਡੇ ਪੱਧਰ ਤੇ ਮੱਲਾਂ ਮਾਰੀਆਂ ਹਨ ਅਤੇ ਅੱਜ ਚੰਗੇ ਕਿਤੇ ਚ ਸੇਵਾ ਨਿਭਾ ਰਹੇ ਹਨ ਅਤੇ ਇਸ ਵਾਰ ਦੇ ਆਏ ਨਤੀਜਿਆਂ ਵਿੱਚੋਂ ਵੀ ਬੱਚਿਆਂ ਨੇ ਚੰਗੇ ਅੰਕ ਲੈ ਕੇ ਮਾਪਿਆਂ ਦਾ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਉਹਨਾਂ ਆਸ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਬੱਚਿਆਂ ਵੱਲੋਂ ਇੱਕ ਚੰਗੇ ਮੁਕਾਮ ਤੇ ਪਹੁੰਚ ਕੇ ਮਾਪਿਆਂ ਦਾ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਜਾਵੇਗਾ।